ਸਰਪੰਚ ਸੁੰਨੜ ਕਲਾਂ ji ਚੁਣੇ ਜਾਣ ‘ਤੇ ਪਰਮਾਤਮਾ ਦਾ ਸ਼ੁਕਰਾਨਾ ਅਤੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ
ਪਿਛਲੇ ਦਿਨੀਂ ਪੰਜਾਬ ਅੰਦਰ ਹੋਈਆਂ ਪੰਚਾਇਤ ਚੋਣਾਂ ਦੌਰਾਨ ਪਿੰਡ ਸੁੰਨੜ ਕਲਾ ਦੇ ਨਵੇਂ ਬਣੇ ਸਰਪੰਚ ਦਲਜੀਤ ਸਿੰਘ ਹੁਰਾਂ ਨੇ ਸਰਪੰਚ ਚੁਣੇ ਜਾਣ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਨ ਸਬੰਧੀ ਧਾਰਮਿਕ ਸਮਾਗਮ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ। ਜਿਸ ਵਿਚ ਰਾਗੀ ਸਿੰਘਾਂ ਨੇ ਰਸਮਈ ਕੀਰਤਨ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਨਕੋਦਰ ਹਲਕੇ ਤੋਂ ਵਿਧਾਇਕ ਸ੍ਰੀ ਮਤੀ ਇੰਦਰਜੀਤ ਕੌਰ ਮਾਨ ਨੇ ਜਿਥੇ ਨਵੀਂ ਪੰਚਾਇਤ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਹੰਭਲਾ ਮਾਰਨ ਲਈ ਪ੍ਰੇਰਿਆ। ਉਥੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਖੇਤਰ ਨੂੰ ਬੇਹਤਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੁੰਨੜ ਕਲਾ ਵਿਖੇ ਸਰਕਾਰੀ ਸਕੂਲ ਦੇ ਲੰਬਾ ਸਮਾਂ ਰਹੇ ਮੁੱਖ ਅਧਿਆਪਕ ਤੀਰਥ ਸਿੰਘ ਬਾਸੀ ਨੇ ਜਿਥੇ ਨਵੇਂ ਬਣੇ ਸਰਪੰਚ ਦਲਜੀਤ ਸਿੰਘ ਅਤੇ ਸਮੁੱਚੀ ਪੰਚਾਇਤ ਨੂੰ ਮੁਬਾਰਕਵਾਦ ਦਿੱਤੀ ਕੰਮਉਥੇ ਸਕੂਲ ਨਾਲ ਸਬੰਧਤ ਮੁਸ਼ਕਲਾਂ ਦਾ ਵੀ ਜ਼ਿਕਰ ਕਰਦਿਆਂ ਖਾਲੀ ਅਸਾਮੀਆਂ ਨੂੰ ਭਰਨ ਸਮੇਂਤ ਸਿੱਖਿਆ ਅਤੇ ਸਿਹਤ ਨੂੰ ਬਚਾਉਣ ਲਈ ਰਲ ਮਿਲ ਕੇ ਕੰਮ ਕਰਨ ਲਈ ਆਖਿਆ। ਜਲੰਧਰ:24 ਨਵੰਬਰ( ਐਸ.ਕੇ.ਕਪੂਰ)
ਇਸ ਸਮਾਗਮ ਵਿੱਚ ਜੰਡਿਆਲਾ ਮੰਜਕੀ ਦੇ ਸਰਪੰਚ ਕਮਲਜੀਤ ਸਿੰਘ ਸਹੋਤਾ, ਧਨੀ ਪਿੰਡ ਦੇ ਸਰਪੰਚ ਬਲਕਾਰ ਸਿੰਘ ਕੂੰਨਰ,ਸਿੱਧਮ ਹਰੀ ਸਿੰਘ ਦੇ ਸਰਪੰਚ ਸੁਖਦੀਪ ਸਿੰਘ ਅਕਲਪੁਰ ਦੇ ਬੂਟਾ ਰਾਮ ਪਿੰਡ ਭਾਰਦਵਾਜੀਆ ਦੇ ਸਰਪੰਚ ਰਾਜਿੰਦਰ ਕੁਮਾਰ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਸਾਬਕਾ ਪੰਚਾਇਤ ਅਫ਼ਸਰ, ਮੱਖਣ ਸਿੰਘ, ਸੁਖਵਿੰਦਰ ਸਿੰਘ ਪੰਚ, ਸੁਰਿੰਦਰ ਪਾਲ ਮਹਿੰਦਰ ਪਾਲ ਬਲਵਿੰਦਰ ਕੌਰ ਮਨਮੋਹਣ ਕੌਰ ਰਜਨੀ ਬਾਲਾ,ਅਮਰਜੀਤ ਸਿੰਘ ਨੰਬਰਦਾਰ, ਹਰਜੀਤ ਸਿੰਘ, ਤੀਰਥ ਸਿੰਘ ਬਾਸੀ ਲੈਕਚਰਾਰ, ਅਮਰਜੀਤ ਸਿੰਘ ਸਹਿਦੇਵ,ਸਰਕਾਰੀ ਪ੍ਰਾਇਮਰੀ ਸਕੂਲ ਸੁੰਨੜ ਕਲਾ ਦੇ ਮੁੱਖੀ ਸੁਰਜੀਤ ਸਿੰਘ, ਸਰਕਾਰੀ ਹਾਈ ਸਕੂਲ ਦੇ ਮੁੱਖੀ ਦੀਪਕ ਮੱਟੂ,ਦੇਸ ਰਾਜ, ਹਰਬੰਸ ਸਿੰਘ ,ਗਿਆਨ ਸਿੰਘ ਕੇਵਲ ਸਿੰਘ ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ ,ਜੋਗਿੰਦਰ ਪਾਲ, ਹੈਪੀ ਆਦੇਕਾਲੀ,ਹਰਜੀਤ ਸਿੰਘ ਬੱਗਾ, ਬਲਿਹਾਰ ਸਿੰਘ ਹਰਬੰਸ ਸਿੰਘ ਯੂਕੇ ਐਨਆਰਆਈ ਹਾਜ਼ਰ ਸਨ ਸਮਾਗਮ ਦੇ ਅੰਤ ਵਿੱਚ ਨਵੇਂ ਬਣੇ ਸਰਪੰਚ ਦਲਜੀਤ ਸਿੰਘ ਹੁਰਾਂ ਨੇ ਮੁੱਖ ਮਹਿਮਾਨ ਸ੍ਰੀ ਮਤੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ,ਬਾਹਰੋ ਆਏ ਸਰਪੰਚਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।