ਕੇਐਮਵੀ ਨੇ ਵਿਦਿਆਰਥਿਨੀਆਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨ ਲਈ ਬੱਡੀ ਪ੍ਰੋਗਰਾਮ ਦਾ ਕੀਤਾ ਸਫਲਤਾਪੂਰਵਕ ਆਯੋਜਨ

0
25
ਬੱਡੀ ਪ੍ਰੋਗਰਾਮ

ਜਲੰਧਰ 27 ਨਵੰਬਰ (ਨੀਤੂ ਕਪੂਰ)- ਕਨਿਆ ਮਹਾ ਵਿਦਿਆਲਯ (ਸਵਾਇਤ) ਅਤੇ ਕੇਐਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨੇ ਪੰਜਾਬ ਸਰਕਾਰ ਦੇ ਬੱਡੀ ਪ੍ਰੋਗਰਾਮ ਦੇ ਤਹਿਤ ਮਾਦਕ ਪਦਾਰਥਾਂ ਦੇ ਦੁਰੁਪਯੋਗ ’ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ। ਇਹ ਗਤੀਵਿਧੀ ਵਿਦਿਆਰਥੀ ਕਲਿਆਣ ਵਿਭਾਗ ਵੱਲੋਂ ਆਯੋਜਿਤ ਕੀਤੀ ਗਈ ਸੀ, ਜਿਸ ਨੂੰ ਕਲਾ, ਵਪਾਰ ਅਤੇ ਵਿਗਿਆਨ ਜਿਹੀਆਂ ਸਾਰੀਆਂ ਸ਼ਾਖਾਵਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹਪੂਰਵਕ ਪ੍ਰਤਿਕਿਰਿਆ ਮਿਲੀ। ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦਿਆਂ ਨਸ਼ਿਆਂ ਦੇ ਨੁਕਸਾਨਦਾਇਕ ਅਤੇ ਘਾਤਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਪੋਸਟਰ ਤਿਆਰ ਕੀਤੇ।

ਪ੍ਰਿੰਸੀਪਲ ਪ੍ਰੋ. (ਡਾ.) ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਲਾਂ ਦਾ ਮੁੱਖ ਉਦੇਸ਼ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਨਾਸ਼ਕਾਰੀ ਸਿਹਤ ਪ੍ਰਭਾਵਾਂ ਤੋਂ ਬਚਾਉਣਾ ਹੈ। ਉਨ੍ਹਾਂ ਨੇ ਨਸ਼ਿਆਂ ਨਾਲ ਜੁੜੀਆਂ ਸਮਾਜਿਕ, ਵਾਤਾਵਰਣੀ ਅਤੇ ਆਰਥਿਕ ਸਮੱਸਿਆਵਾਂ ’ਤੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕੇਐਮਵੀ ਹਮੇਸ਼ਾ ਸਮਾਜਿਕ ਮੁੱਦਿਆਂ ਵਿੱਚ ਅਗਵਾਈ ਕਰਦਾ ਹੈ ਅਤੇ ਲੋਕਾਂ ਨੂੰ ਸਮਾਜਿਕ ਸਮੱਸਿਆਵਾਂ ਦੇ ਪ੍ਰਤੀ ਜਾਗਰੂਕ ਕਰਦਾ ਹੈ।

ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਪਹਲਾਂ ਵਿੱਚ ਹੋਰ ਸਰਗਰਮ ਹੋਣ ਅਤੇ ਮਹੱਤਵਪੂਰਣ ਮੁੱਦਿਆਂ ’ਤੇ ਜਾਗਰੂਕਤਾ ਫੈਲਾਉਣ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ’ਤੇ ਡਾ. ਮਧੂਮੀਤ (ਡੀਨ, ਵਿਦਿਆਰਥੀ ਕਲਿਆਣ ਵਿਭਾਗ), ਸ੍ਰੀਮਤੀਵੀਨਾ ਦੀਪਕ (ਕੋਆਰਡੀਨੇਟਰ, ਕੇਐਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ), ਸ੍ਰੀਮਤੀ ਆਨੰਦ ਪ੍ਰਭਾ (ਇੰਚਾਰਜ, ਕੇਐਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ) ਅਤੇ ਹੋਰ ਫੈਕਲਟੀ ਮੈਂਬਰ ਹਾਜਰ ਸਨ।

LEAVE A REPLY