68 ਵੀਆਂ ਪੰਜਾਬ ਸਕੂਲ ਖੇਡਾਂ – ਜੂਡੋ ਤੀਸਰੇ ਦਿਨ ਲੜਕਿਆਂ ਦੇ ਮੁਕਾਬਲਿਆਂ ‘ਚ ਜਲੰਧਰ ਦੀ ਸਰਦਾਰੀ

0
25

68 ਵੀਆਂ ਪੰਜਾਬ ਸਕੂਲ ਖੇਡਾਂ – ਜੂਡੋ ਤੀਸਰੇ ਦਿਨ ਲੜਕਿਆਂ ਦੇ ਮੁਕਾਬਲਿਆਂ ‘ਚ ਜਲੰਧਰ ਦੀ ਸਰਦਾਰੀ

  • Google+

_*ਉੱਪ ਜਿਲ੍ਹਾ ਸਿੱਖਿਆ ਅਫ਼ਸਰ ਵਲੋੰ ਜੇਤੂ ਖਿਡਾਰੀ ਕੀਤੇ ਗਏ ਸਨਮਾਨਿਤ*_

ਜਲੰਧਰ, 28 ਨਵੰਬਰ (ਕਪੂਰ ) : ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਡਾ. ਗੁਰਿੰਦਰਜੀਤ ਕੌਰ, ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰਾਜੀਵ ਜੋਸ਼ੀ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅਮਨਦੀਪ ਕੌਂਡਲ ਦੀ ਅਗਵਾਈ ਵਿੱਚ 68ਵੀਆਂ ਰਾਜ ਪੱਧਰੀ ਅੰਤਰ ਜਿਲ੍ਹਾ ਸਕੂਲ ਖੇਡਾਂ 2024-25 ਦੇ ਅੰਤਰਗਤ ਚੱਲ ਰਹੇ ਜੂਡੋ ਟੂਰਨਾਮੈਂਟ ਅੰਡਰ-19 (ਲੜਕੇ/ਲੜਕੀਆਂ) ਦੇ ਤੀਸਰੇ ਦਿਨ ਮੇਜ਼ਬਾਨ ਜਲੰਧਰ ਦੇ ਖਿਡਾਰੀਆਂ ਵੱਲੋਂ ਮਾਰੀਆਂ ਮੱਲ੍ਹਾਂ ਸੱਦਕਾ ਸਰਦਾਰੀ ਕਾਇਮ ਰਹੀ।
ਅੱਜ ਟੂਰਨਾਮੈਂਟ ਦੇ ਤੀਸਰੇ ਦਿਨ ਮੁੱਖ ਮਹਿਮਾਨ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸਟੇਟ ਅਵਾਰਡੀ ਰਾਜੀਵ ਜੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜਦਕਿ ਪੰਜਾਬ ਜੂਡੋ ਐਸੋਸੀਏਸਨ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਭੁੱਲਰ, ਡੀ.ਐਸ.ਓ. ਕਰਮਜੀਤ ਸਿੰਘ ਅਤੇ ਪ੍ਰਿੰਸੀਪਲ ਸੁਖਦੇਵ ਲਾਲ ਬੱੱਬਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਟੂਰਨਾਮੈਂਟ ਅਬਜ਼ਰਬਰ ਸਟੇਟ ਅਵਾਰਡੀ ਲੈਕਚਰਾਰ ਸੁਰਿੰਦਰ ਕੁਮਾਰ, ਪ੍ਰਿੰਸੀਪਲ ਯੋਗੇਸ਼ ਕੁਮਾਰ ਵਲੋਂ ਮੁੱਖ ਮਹਿਮਾਨ ਸਟੇਟ ਅਵਾਰਡੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਮਗਰੋਂ ਸੰਬੋਧਨ ਕਰਦਿਆਂ ਵਧੀਆ ਖੇਡ ਪ੍ਰਦਰਸ਼ਨ ਦੀ ਤਾਰੀਫ ਕਰਦਿਆਂ ਆਉਂਦੇ ਦਿਨਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਜੇਤੂ ਬਣਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਮੁੱਖ ਮਹਿਮਾਨ ਰਾਜੀਵ ਜੋਸ਼ੀ ਵੱਲੋਂ ਪ੍ਰਿੰਸੀਪਲ ਯੋਗੇਸ਼ ਕੁਮਾਰ ਅੰਤਰਰਾਸ਼ਟਰੀ ਜੂਡੋ ਕੋਚ ਸੁਰਿੰਦਰ ਕੁਮਾਰ ਦੇ ਸਹਿਯੋਗ ਨਾਲ ਪੰਜਾਬ ਜੂਡੋ ਐਸੋਸੀਏਸਨ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਭੁੱਲਰ ਅਤੇ ਡੀ.ਐਸ.ਓ ਮਾਨਸਾ ਨਵਜੋਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅੱਜ ਟੂਰਨਾਮੈਂਟ ਦੇ ਤੀਸਰੇ ਦਿਨ ਲੜਕਿਆਂ ਦੇ ਅੰਡਰ-19 ਦੇ ਮੁਕਾਬਲੇ ਕਰਵਾਏ ਗਏ। ਮੀਡੀਆ ਇੰਚਾਰਜ ਹਰਜੀਤ ਸਿੰਘ ਅਤੇ ਅਮਰਿੰਦਰ ਜੀਤ ਸਿੰਘ ਸਿੱਧੂ ਵੱਲੋਂ ਸਾਂਝੇ ਤੌਰ ਤੇ ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕੀਤੇ।
-40 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੇ ਕਰਨ ਨੇ ਪਹਿਲਾ, ਗੁਰਦਾਸਪੁਰ ਦੇ ਤਰੁਣਜੀਤ ਨੇ ਦੂਸਰਾ, ਫਾਜ਼ਿਲਕਾ ਦੇ ਪ੍ਰੇਮ ਕੁਮਾਰ ਅਤੇ ਬਠਿੰਡਾ ਦੇ ਦਿਨੇਸ਼ ਕੁਮਾਰ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ। -45 ਕਿਲੋਗ੍ਰਾਮ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੇ ਅਕਸ਼ਤ ਬਰਵਾਲ ਨੇ ਪਹਿਲਾ, ਪਟਿਆਲਾ ਦੇ ਜੋਬਨ ਨੇ ਦੂਸਰਾ, ਜਲੰਧਰ ਦੇ ਕਪਿਸ਼ ਸ਼ਰਮਾ ਅਤੇ ਗੁਰਦਾਸਪੁਰ ਦੇ ਆਦਰਸ਼ ਕੁਮਾਰ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।- 50 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੇ ਸਾਹਿਲ ਨੇ ਪਹਿਲਾ, ਗੁਰਦਾਸਪੁਰ ਦੇ ਵਰਨੀਤ ਸਿੰਘ ਨੇ ਦੂਸਰਾ, ਪਟਿਆਲਾ ਦੇ ਸਾਹਿਲ ਅਤੇ ਮਾਨਸਾ ਦੇ ਕਬੀਰ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ। +90 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੇ ਵੀਰਦਵਿੰਦਰ ਵਾਲੀਆ ਨੇ ਪਹਿਲਾ, ਜਲੰਧਰ ਦੇ ਸ਼ਹਿਬਾਜ਼ ਸਿੰਘ ਨੇ ਦੂਸਰਾ, ਗੁਰਦਾਸਪੁਰ ਦੇ ਕ੍ਰਿਤਿਕ ਗਿੱਲ ਅਤੇ ਫਾਜ਼ਿਲਕਾ ਦੇ ਅਜੈ ਸਿੰਘ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।ਇਸ ਮੌਕੇ ਖਿਡਾਰੀਆਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਸਿਹਤ ਵਿਭਾਗ ਵੱਲੋਂ ਡਾਕਟਰ ਸ਼ਿਵਾਨੀ ਦੀ ਰਹਿਨੁਮਾਈ ਵਿੱਚ ਸਮੂਹ ਟੀਮ ਹਾਜ਼ਰ ਸੀ। ਇਸ ਮੌਕੇ ਆਸ਼ਾ ਰਾਣੀ, ਪਵਨ ਕੁਮਾਰੀ, ਸੋਨੀਆ, ਅਦਿਤੀ, ਪ੍ਰੀਆ, ਨਰੇਸ਼ ਕੁਮਾਰ, ਸੁਲਿੰਦਰ ਸਿੰਘ, ਰਾਕੇਸ਼ ਕੁਮਾਰ, ਜਸਵਿੰਦਰ ਸਿੰਘ, ਰਾਕੇਸ਼ ਕੁਮਾਰ ਚਿੰਟੂ, ਪਵਨ ਕੁਮਾਰ ਅਤੇ ਸੁਰੇਜ ਕੁਮਾਰ ਮੌਜੂਦ ਸਨ।

LEAVE A REPLY