ਐਚ.ਐਮ.ਵੀ. ਨੇ ਮਾਈਕਰੋ ਆਰਐਨਏ ਅਤੇ ਪ੍ਰੇਰਿਤ ਪਲੂਰੀਪੋਟੇਂਟ ਸਟੈਮ ਸੈਲ ‘ਤੇ ਕਰਵਾਇਆ ਗੈਸਟ ਲੈਕਚਰ

0
10
ਮਾਈਕਰੋ ਆਰਐਨਏ

ਜਲੰਧਰ 28 ਨਵੰਬਰ (ਨੀਤੂ ਕਪੂਰ)- ਡੀਬੀਟੀ ਸਟਾਰ ਕਾਲਜ ਸਕੀਮ, ਭਾਰਤ ਸਰਕਾਰ ਅਧੀਨ ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਬਾਇਓਟੈਕਨਾਲੋਜੀ ਅਤੇ ਬਾਇਓਇਨਫਾਰਮੈਟਿਕਸ ਵਿਭਾਗਾਂ ਵੱਲੋਂ ਮਾਈਕਰੋ ਆਰਐਨਏ ਅਤੇ ਪ੍ਰੇਰਿਤ ਪਲੂਰੀਪੋਟੇਂਟ ਸਟੈਮ ਸੈਲ ਵਿਸ਼ੇ ‘ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਡਾ. ਜਸਪ੍ਰੀਤ ਸਿੰਘ, ਵਿਗਿਆਨਕ, ਹੈਨਰੀ ਫੋਰਡ ਹੈਲਥ ਸਿਸਟਮ, ਮਿਸ਼ੀਗਨ, ਯੂਐਸਏ ਮੌਜੂਦ ਸਨ। ਡਾ. ਜਸਪ੍ਰੀਤ ਸਿੰਘ ਨੇ ਮਾਈਕਰੋ ਆਰਐਨਏ ਅਤੇ ਸਟੈਮ ਸੈਲ ‘ਤੇ ਚਰਚਾ ਕੀਤੀ। ਉਨਾਂ ਕਿਹਾ ਕਿ ਇਸਦੀ ਐਪਲੀਕੇਸ਼ਨਜ਼ ਬੱਚਿਆਂ ਦੀਆਂ ਦਿਮਾਗ ਸਬੰਧੀ ਬੀਮਾਰੀਆਂ ਲਈ ਵਿਕਸਿਤ ਕੀਤੀ ਜਾ ਰਹੀ ਹੈ। ਉਨਾਂ ਨੇ ਮਲਟੀ-ਓਮਿਕਸ ਐਪਰੋਚ ‘ਤੇ ਵੀ ਗੱਲਬਾਤ ਕੀਤੀ। ਡਾ. ਜਸਪ੍ਰੀਤ ਨੇ ਅੰਮ੍ਰਿਤਸਰ ਤੋਂ ਯੂਐਸਏ ਤੱਕ ਦੇ ਆਪਣੇ ਸਫਰ ਅਤੇ ਦੁਨੀਆ ਦੇ ਸਰਵਸ੍ਰੇਸ਼ਠ ਰਿਸਰਚ ਇੰਸਟੀਟਿਊਟ ਤੱਕ ਦੀ ਕਹਾਣੀ ਵੀ ਸੁਣਾਈ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਆਰਗੇਨਾਈਜਿੰਗ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ ਨੇ ਉਨਾਂ ਦਾ ਸਵਾਗਤ ਕੀਤਾ ਅਤੇ ਡਾ. ਜਤਿੰਦਰ ਕੁਮਾਰ ਨੇ ਧੰਨਵਾਦ ਪ੍ਰਸਤਾਵ ਦਿੱਤਾ। ਇਸ ਮੌਕੇ ਫੈਕਲਟੀ ਹੈਡ ਸਾਇੰਸ ਸ਼੍ਰੀਮਤੀ ਦੀਪਸ਼ਿਖਾ, ਫਿਜਿਕਸ ਵਿਭਾਗ ਮੁਖੀ ਡਾ. ਸਲੋਨੀ ਸ਼ਰਮਾ, ਬਾਇਓਇਨਫਾਰਮੈਟਿਕਸ ਵਿਭਾਗ ਮੁਖੀ ਡਾ. ਹਰਪ੍ਰੀਤ ਸਿੰਘ, ਬਾੱਟਨੀ ਵਿਭਾਗ ਮੁਖੀ ਡਾ. ਅੰਜਨਾ ਭਾਟੀਆ, ਡਾ. ਸ਼ਵੇਤਾ ਚੌਹਾਨ, ਸ਼੍ਰੀ ਸੁਮਿਤ ਸ਼ਰਮਾ, ਸ਼੍ਰੀਮਤੀ ਪੂਰਨਿਮਾ, ਡਾ. ਰਮਨਦੀਪ ਕੌਰ, ਡਾ. ਸਿੰਮੀ ਗਰਗ, ਸੁਸ਼੍ਰੀ ਹਰਪ੍ਰੀਤ ਕੌਰ, ਡਾ. ਸਾਕਸ਼ੀ ਵਰਮਾ, ਡਾ, ਸ਼ੁਚੀ ਸ਼ਰਮਾ, ਸ਼੍ਰੀ ਰਵੀ ਕੁਮਾਰ, ਸ਼੍ਰੀ ਅਰਵਿੰਦ ਚੰਦੀ ਅਤੇ ਤੀਰਥ ਵੀ ਮੌਜੂਦ ਸਨ।

LEAVE A REPLY