ਜਲੰਧਰ 29 ਨਵੰਬਰ (ਨੀਤੂ ਕਪੂਰ)- ਪੀ.ਸੀ.ਐਮ. ਐਸ.ਡੀ. ਕਾਲਜ ਫ਼ਾਰ ਵੂਮੈਨ, ਜਲੰਧਰ ਵਿਖੇ ਇਕਨੋਮਿਕਸ ਐਸੋਸੀਏਸ਼ਨ ਨੇ ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਅਗਵਾਈ ਪੈਦਾ ਕਰਨ ਲਈ ਇੱਕ ਇਨਵੈਸਟਰ ਸੈਰਾਮਨੀ ਦਾ ਆਯੋਜਨ ਕੀਤਾ। ਸਮਾਗਮ ਦੌਰਾਨ, 20 ਵਿਦਿਆਰਥੀਆਂ ਨੂੰ ਐਸੋਸੀਏਸ਼ਨ ਦੇ ਅੰਦਰ ਮਹੱਤਵਪੂਰਨ ਦਫਤਰਾਂ ਦੇ ਪ੍ਰਤੀਕ ਬੈਜਾਂ ਨਾਲ ਸ਼ਿੰਗਾਰਿਆ ਗਿਆ।
ਪਿ੍ੰਸੀਪਲ ਡਾ: ਪੂਜਾ ਪਰਾਸ਼ਰ ਨੇ ਨਵ-ਨਿਯੁਕਤ ਵਿਦਿਆਰਥੀ ਆਗੂਆਂ ਨੂੰ ਬੈਜ ਲਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ| ਐਮ.ਬੀ.ਈ.ਆਈ.ਟੀ. (ਸਮੈਸਟਰ ਤੀਜਾ) ਦੀ ਪੂਜਾ ਨੂੰ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਬੀ.ਐਸ.ਸੀ. (ਸਮੈਸਟਰ ਪੰਜਵਾਂ) ਦੀ ਅਰਪਿਤਾ ਨੂੰ ਮੀਤ ਪ੍ਰਧਾਨ ਦੀ ਭੂਮਿਕਾ ਦਿੱਤੀ ਗਈ। ਐਮ.ਬੀ.ਈ.ਆਈ.ਟੀ. (ਸਮੈਸਟਰ ਤੀਜਾ) ਦੀ ਸ਼੍ਰੀਮਤੀ ਸਾਕਸ਼ੀ ਅਤੇ ਬੀ.ਐਸ.ਸੀ. ਦੀ ਸ਼੍ਰੀਮਤੀ ਸੁਪ੍ਰੀਤ (ਇਕਨਾਮਿਕਸ, ਸਮੈਸਟਰ ਪੰਜਵਾਂ) ਨੂੰ ਸਕੱਤਰ ਨਿਯੁਕਤ ਕੀਤਾ ਗਿਆ ਸੀ, ਜਿਸ ਵਿਚ ਬੀ.ਐਸ.ਸੀ. (ਅਰਥ ਸ਼ਾਸਤਰ, ਸਮੈਸਟਰ ਪਹਿਲਾ) ਦੀ ਤਨਿਆ ਸੰਯੁਕਤ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ।
ਹੋਰ ਮੁੱਖ ਨਿਯੁਕਤੀਆਂ ਵਿੱਚ ਐਮ.ਬੀ.ਈ.ਆਈ.ਟੀ. (ਸਮੈਸਟਰ ਪਹਿਲਾ) ਦੀ ਸ਼੍ਰੀਮਤੀ ਨੀਤਿਕਾ ਅਤੇ ਬੀ. ਏ. ਬੀ.ਐੱਡ. (ਸਮੈਸਟਰ ਤੀਜਾ)ਦੀ ਸ਼੍ਰੀਮਤੀ ਹਰਮਨਪ੍ਰੀਤ ਖਜ਼ਾਨਚੀ ਵਜੋਂ ਨਿਯੁਕਤ ਕੀਤੇ ਗਏ।ਬੀ.ਐਸ.ਸੀ. (ਇਕਨਾਮਿਕਸ, ਸਮੈਸਟਰ ਪੰਜਵੇਂ) ਦੀ ਚਾਂਦਨੀ ਨੂੰ ਵਿਦਿਆਰਥੀ ਸੰਪਾਦਕ ਅਤੇ ਬੀ.ਐਸ.ਸੀ. (ਇਕਨਾਮਿਕਸ, ਸਮੈਸਟਰ ਤੀਜੇ) ਦੀ ਸ੍ਰੀਮਤੀ ਖੁਸ਼ੀ ਨੂੰ ਨੋਟਿਸ ਬੋਰਡ ਦੇ ਇੰਚਾਰਜ ਦੀ ਭੂਮਿਕਾ ਸੌਂਪੀ ਗਈ ਸੀ। ਇਸ ਤੋਂ ਇਲਾਵਾ 11 ਵਿਦਿਆਰਥੀਆਂ ਨੂੰ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।
ਇਸ ਮੌਕੇ ਤੇ ਪ੍ਰਧਾਨ ਸ਼੍ਰੀ ਨਰੇਸ਼ ਬੁਧੀਆ ਜੀ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਨੋਦ ਦਾਦਾ ਜੀ, ਪ੍ਰਬੰਧਕ ਕਮੇਟੀ ਦੇ ਹੋਰ ਪਤਵੰਤੇ ਮੈਂਬਰਾਂ ਅਤੇ ਪ੍ਰਿੰਸੀਪਲ ਜੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੰ੍ ਐਸੋਸੀਏਸ਼ਨ ਦੇ ਵਿਕਾਸ ਅਤੇ ਸਫਲਤਾ ਵਿੱਚ ਯੋਗਦਾਨ ਪਾਉਂਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਵਚਨਬੱਧਤਾ ਅਤੇ ਉੱਤਮਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।