ਐਚ.ਐਮ.ਵੀ. ਵਿਖੇ ਕੰਪਿਊਟਰਾਈਜ਼ਡ ਅਕਾਊਂਟਿੰਗ ਕੈਟਪਰੋ ਦੇ ਸਰਟੀਫਿਕੇਟ ਪ੍ਰੋਗਰਾਮ ਦਾ ਆਯੋਜਨ

0
26
ਅਕਾਊਂਟਿੰਗ ਕੈਟਪਰੋ

ਜਲੰਧਰ 7 ਦਸੰਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪੀਜੀ ਵਿਭਾਗ ਕਾਮਰਸ ਐਂਡ ਮੈਨੇਜਮੇਂਟ ਦੇ ਕਾਮਰਸ ਕਲੱਬ ਵੱਲੋਂ ਕੰਪਿਊਟਰਾਈਜ਼ਡ ਅਕਾਊਂਟਿੰਗ ਕੈਟਪਰੋ ਦੇ 30 ਘੰਟੇ ਦੀ ਅਵਧੀ ਦੇ ਸਰਟੀਫਿਕੇਟ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਐਚਐਮਵੀ ਸਕਿਲਡ ਕੋਰਸ ਹਬ ਅਧੀਨ ਇੰਜੀਨੀਅਰੋ ਵਰਲਡ ਇੰਸਟੀਟਿਊਸ਼ਨ ਜਲੰਧਰ ਦੇ ਸਾਂਝੇ ਸਹਿਯੋਗ ਨਾਲ ਪ੍ਰਿੰਸੀਪਲ ਪ੍ਰੋ. ਡਾ: (ਸ਼੍ਰੀਮਤੀ) ਅਜੇ ਸਰੀਨ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਗਿਆ। ਸ਼੍ਰੀ ਰਾਹੁਲ ਪੁਰੀ ਇਸ ਪ੍ਰੋਗਰਾਮ ਦੇ ਰਿਸੋਰਸ ਪਰਸਨ ਸਨ। ਬੀ.ਕਾਮ ਅਤੇ ਬੀ.ਵਾੱਕ ਦੀਆਂ ਕੁਲ 52 ਵਿਦਿਆਰਥਣਾਂ ਨੇ ਇਸ ਵਿੱਚ ਹਿੱਸਾ ਲਿਆ। ਵਿਭਾਗ ਮੁਖੀ ਸ਼੍ਰੀਮਤੀ ਮੀਨੂ ਕੋਹਲੀ ਨੇ ਗ੍ਰੀਨ ਪਲਾਂਟਰ ਭੇਂਟ ਕਰਕੇ ਉਨਾਂ ਦਾ ਸਵਾਗਤ ਕੀਤਾ।

ਕੋਰਸ ਕੋਆਰਡੀਨੇਟਰ ਅਤੇ ਕਾਮਰਸ ਕਲੱਬ ਦੀ ਇੰਚਾਰਜ ਸ਼੍ਰੀਮਤੀ ਬੀਨੂ ਗੁਪਤਾ ਨੇ ਦੱਸਿਆ ਕਿ ਇਸ ਕੋਰਸ ਨੂੰ ਆਯੋਜਿਤ ਕਰਨ ਦਾ ਉਦੇਸ਼ ਵਿਦਿਆਰਥਣਾਂ ਨੂੰ ਕੰਪਿਊਟਰ ਅਕਾਊਂਟਿੰਗ ਦਾ ਅਨੁਭਵ ਦੇਣਾ ਹੈ। ਸ਼੍ਰੀ ਰਾਹੁਲ ਪੁਰੀ ਨੇ ਵਿਦਿਆਰਥਣਾਂ ਨੂੰ ਵਿਭਿੰਨ ਅਕਾਊਂਟਿੰਗ ਸਾਫਟਵੇਅਰ ਦੀ ਜਾਣਕਾਰੀ ਦਿੱਤੀ ਅਤੇ ਕੈਟਪਰੋ ਦੇ ਮਾਧਿਅਮ ਨਾਲ ਬਿਲ ਬਣਾਉਣਾ, ਬੈਂਕ ਐਂਟਰੀ, ਸਟਾਕ ਹੈਂਡਲਿੰਗ ਅਤੇ ਖਰਚਿਆਂ ਦਾ ਲੇਖਾ-ਜੋਖਾ ਦੇਖਣਾ ਆਦਿ ਦੀ ਜਾਣਕਾਰੀ ਦਿੱਤੀ।

ਪ੍ਰਿੰਸੀਪਲ ਪ੍ਰੋ. ਡਾ: (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਇਸ ਕੋਰਸ ਨੂੰ ਕਰਨ ਨਾਲ ਵਿਦਿਆਰਥਣਾਂ ਨੂੰ ਡਿਜੀਟਲ ਅਕਾਊਂਟਿੰਗ ਦੇ ਖੇਤਰ ਵਿੱਚ ਲਾਭ ਹਾਸਲ ਹੋਇਆ ਹੈ। ਡੀਨ ਯੂਥ ਵੈਲਫੇਅਰ ਡਾ. ਨਵਰੂਪ ਕੌਰ ਨੇ ਵੀ ਕਾਮਰਸ ਵਿਭਾਗ ਮੁਖੀ ਨੂੰ ਵਧਾਈ ਦਿੱਤੀ। ਇਸ ਮੌਕੇ ਡੀਨ ਸਟੂਡੈਂਟ ਵੈਲਫੇਅਰ ਸ਼੍ਰੀਮਤੀ ਬੀਨੂ ਗੁਪਤਾ, ਸ਼੍ਰੀਮਤੀ ਆਂਚਲ ਮਹਾਜਨ ਵੀ ਮੌਜੂਦ ਸਨ।

LEAVE A REPLY