ਬਲਾਕ ਪੱਧਰੀ “ਰਾਸ਼ਟਰੀ ਅਵਿਸ਼ਕਾਰ ਅਭਿਆਨ” ਤਹਿਤ ਕੁਇਜ ਮੁਕਾਬਲੇ (ਬਲਾਕ ਨਕੋਦਰ-2) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਵਿਖੇ ਕਰਵਾਏ ਗਏ
ਜਲੰਧਰ (ਕਪੂਰ)
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਤੀ:12-12-2024 ਨੂੰ ਬਲਾਕ ਪੱਧਰੀ RAA ਕੁਇਜ ਮੁਕਾਬਲੇ ਸਕੰਸਸਸ ਸ਼ੰਕਰ ਵਿਖੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਕਰਵਾਏ ਗਏ।ਇਸ ਮੁਕਾਬਲੇ ਵਿੱਚ 6ਵੀਂ ਤੋਂ 8ਵੀਂ ਅਤੇ ਨੌਵੀਂ ਤੋਂ ਦੱਸਵੀਂ ਤੱਕ ਦੇ ਬੱਚਿਆਂ ਵੱਲੋਂ ਭਾਗ ਲਿਆ ਗਿਆ ।ਇਸ ਮੁਕਾਬਲੇ ਵਿੱਚ ਬੱਚਿਆਂ ਨੂੰ ਸੰਬੋਧਿਤ ਹੁੰਦੇ ਹੋਏ ਬਲਾਕ ਇੰਚਾਰਜ ਦਮਨਜੀਤ ਕੌਰ ਜੀ ਵੱਲੋਂ ਆਪਣੀ ਵਧੀਆ ਕਾਰਗੁਜ਼ਾਰੀ ਦੇਣ ਅਤੇ ਪੁਜ਼ੀਸ਼ਨਾਂ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ ਗਈ ।ਬੀ.ਐਮ ਸੰਨੀ ਛਾਬੜਾ-ਸਾਇੰਸ ਮਾਸਟਰ, ਰੇਖਾ ਭੱਟੀ-ਮੈਥ ਮਿਸਟ੍ਰੈਸ, ਬੀ.ਐਮ ਕਮਲਦੀਪ-ਸਮਾਜਿਕ ਸਿੱਖਿਆ ਮਾਸਟਰ ਵੱਲੋਂ ਵਿੱਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਦਾ ਮੁਲਾਂਕਣ ਕੀਤਾ ਗਿਆ , ਜਿਸ ਵਿੱਚ 6ਵੀਂ ਤੋਂ ਅੱਠਵੀਂ ਤੱਕ ਗੁਰਨੀਰ ਕੌਰ ਤੇ ਕਰਮਵੀਰ ਸਿੰਘ -ਸਸਸਸ ਖਾਨਪੁਰ ਢੱਡਾ (ਪਹਿਲਾ ਸਥਾਨ), ਤਰਨਵੀਰ ਤੇ ਸੁਨੀਲ-ਸਮਿਸ ਬਾੜਾ ਸਿੱਧਪੁਰ (ਦੂਜਾ ਸਥਾਨ) ਅਤੇ ਦੀਸ਼ੀਕਾ ਤੇ ਯਾਸ਼ੀਕਾ-ਸਮਿਸ ਥਾਬਲਕੇ (ਤੀਜਾ ਸਥਾਨ) ਹਾਸਲ ਕੀਤਾ।
ਇਸ ਤਰ੍ਹਾਂ ਹੀ 9ਵੀਂ ਤੋਂ 10ਵੀਂ ਤੱਕ ਧਰਮਪਾਲ ਤੇ ਮੁਸਕਾਨ (ਪਹਿਲਾ ਸਥਾਨ)-ਸਸਸਸ ਖਾਨਪੁਰ ਢੱਡਾ, ਸਿਮਰਨ ਤੇ ਅਕਾਂਸ਼ਾਦੀਪ ਕੌਰ (ਦੂਜਾ ਸਥਾਨ)-ਸਕੰਸਸਸ ਸ਼ੰਕਰ ਅਤੇ ਮਨਰੂਪ ਕੌਰ ਤੇ ਕਿਰਨਦੀਪ-ਸਕੰਸਸਸ ਸਰੀਂਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਸਾਇੰਸ-ਮੈਥ-ਸਮਾਜਿਕ ਸਿੱਖਿਆ ਪ੍ਰਸ਼ਨੋਤਰੀ ਮੁਕਾਬਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸ਼੍ਰੀਮਤੀ ਰੁਪਿੰਦਰ ਕੌਰ, ਪਰਵਿੰਦਰਜੀਤ ਕੌਰ, ਕਰਮਜੀਤ ਕੌਰ, ਮਨਜਿੰਦਰ ਸਿੰਘ ਆਦਿ ਦਾ ਮੁਕਾਬਲਿਆਂ ਦੇ ਪ੍ਰਬੰਧਨ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ।