ਜਲੰਧਰ 12 ਦਸੰਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ਪੰਜਾਬ ਸਟੇਟ ਕੌਂਸਿਲ ਆਫ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ 3 ਦਿਨਾ ਰੇਜ਼ੀਡੈਂਸ਼ੀਅਲ ਵਰਕਸ਼ਾਪ ਦੇ ਸਮਾਪਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਵਿਸ਼ਾ ਬਿਲਡਿੰਗ ਸਕਿਲਸ ਫਾਰ ਕੰਡਕਟਿੰਗ ਨੇਚਰ ਕੈਂਪ ਸੀ। ਵਰਕਸ਼ਾਪ ਦੇ ਅੰਤਿਮ ਦਿਨ ਵਰਕਸ਼ਾਪ ਦੇ ਦੌਰਾਨ ਤਿਆਰ ਕੀਤੀਆਂ ਗਈਆਂ ਇਨੋਵੇਟਿਵ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਖੂਬਸੂਰਤ ਚਾਰਟ, ਲੀਫ ਆਰਟ ਅਰੇਂਜਮੇਂਟ ਆਦਿ ਸ਼ਾਮਿਲ ਸਨ।
ਇਨਸੈਕਟ ਟ੍ਰੈਪ, ਏਂਟ ਹਾਊਸ, ਨੇਚਰ ਡਾਇਰੀ ਨਾਲ ਪ੍ਰਤੀਭਾਗੀਆਂ ਦੀ ਲਰਨਿੰਗ ਪ੍ਰਦਰਸ਼ਿਤ ਹੋਈ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਪ੍ਰਤੀਭਾਗੀਆਂ ਦੀ ਲਗਨ ਅਤੇ ਕ੍ਰਇਏਟਿਵਿਟੀ ਦੀ ਪ੍ਰਸ਼ੰਸਾ ਕੀਤੀ। ਉਨਾਂ ਕਿਹਾ ਕਿ ਇਹ ਪ੍ਰਤੀਭਾਗੀ ਸਿਰਫ ਐਜੂਕੇਟਰਸ ਹੀ ਨਹੀਂ ਬਲਕਿ ਗ੍ਰੀਨ ਅੰਬੈਸਡਰਸ ਹਨ ਜੋ ਆਉਣ ਵਾਲੀਆਂ ਪੀੜੀਆਂ ਵਿੱਚ ਸਸਟੇਨੇਬਿਲਿਟੀ ਲਈ ਪੈਸ਼ਨ ਨੂੰ ਪ੍ਰੋਤਸਾਹਨ ਦੇਣਗੇ। ਇਸ ਮੌਕੇ ਉਨਾਂ ਨੇ ਹੱਥ ਨਾਲ ਬਣੀਆਂ ਫੁਲਕਾਰੀ ਵੀ ਤੋਹਫੇ ਵਜੋਂ ਭੇਂਟ ਕੀਤੀ। ਡਾ. ਬੀ.ਕੇ. ਤਿਆਗੀ ਨੇ ਕਿਹਾ ਕਿ ਨੇਚਰ ਅਤੇ ਕਲਾਸਰੂਪ ਦੀ ਦੂਰੀ ਖਤਮ ਕਰਨ ਲਈ ਇਸ ਤਰਾਂ ਦੀ ਵਰਕਸ਼ਾਪ ਬਹੁਤ ਜਰੂਰੀ ਹੈ।
ਡਾ. ਕੇ.ਐਸ. ਬਾਠ ਨੇ ਕਿਹਾ ਕਿ ਪ੍ਰੈਕਟੀਕਲ ਟੂਲਸ ਦੇ ਸਹਾਰੇ ਕੁਦਰਤੀ ਦੁਨੀਆ ਨੂੰ ਐਕਸਪਲੋਰ ਕਰਨਾ ਅਸਾਨ ਹੋ ਜਾਂਦਾ ਹੈ। ਡਾ. ਅਸ਼ਾਕ ਹੁਸੈਨ ਨੇ ਕਿਹਾ ਕਿ ਇਸ ਤਰਾਂ ਦੀ ਵਰਕਸ਼ਾਪ ਨਾਲ ਕੁਦਰਤ ਨੂੰ ਬਖੂਬੀ ਸਮਝਿਆ ਜਾ ਸਕਦਾ ਹੈ। ਡਾ. ਕੁਲਦੀਪ ਨੇ ਕਿਹਾ ਕਿ ਕ੍ਰਇਏਟਿਵਿਟੀ ਨਾਲ ਵਾਤਾਵਰਣ ਦਾ ਗਿਆਨ ਮਿਲਾ ਕੇ ਗ੍ਰੀਨ ਭਵਿੱਖ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ ਨੇ ਕਿਹਾ ਕਿ ਇਸ ਤਰਾਂ ਦੀ ਵਰਕਸ਼ਾਪ ਨਾਲ ਸਿੱਖਿਆ ਵਿੱਚ ਇਨੋਵੇਸ਼ਨ ਦਾ ਪਤਾ ਚੱਲਦਾ ਹੈ। ਨੋਡਲ ਆਫਿਸਰ ਡਾ. ਅੰਜਨਾ ਭਾਟੀਆ ਨੇ ਹੈਂਡਸ-ਆਨ-ਅਪਰੋਚ ਤੇ ਜ਼ੋਰ ਦਿੱਤਾ।
ਡਾ. ਮੰਦਾਕਨੀ ਨੇ ਕਿਹਾ ਕਿ ਛੋਟੇ-ਛੋਟੇ ਬਦਲਾਅ ਅਪਣਾ ਕੇ ਅਸੀਂ ਵੱਡਾ ਬਦਲਾਅ ਲਿਆ ਸਕਦੇ ਹਾਂ। ਸਮਾਰੋਹ ਦੇ ਅੰਤ ਵਿੱਚ ਸਰਟੀਫਿਕੇਟ ਵੰਡੇ ਗਏ ਅਤੇ ਸਾਰੇ ਪ੍ਰਤੀਭਾਗੀਆਂ ਨੇ ਟੀਚਿੰਗ ਵਿੱਚ ਸਸਟੇਨੇਬਿਲਿਟੀ ਪ੍ਰੈਕਟਿਸ ਅਪਨਾਉਣ ਦੀ ਸਹੁੰ ਚੁੱਕੀ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਇਸ ਤਰਾਂ ਦੀ ਵਰਕਸ਼ਾਪ ਨਾਲ ਐਜੂਕੇਟਰਸ ਬਦਲਾਅ ਲਿਆ ਸਕਦੇ ਹਨ ਜਿਸ ਨਾਲ ਐਚ.ਐਮ.ਵੀ. ਦਾ ਗ੍ਰੀਨ ਵਿਜ਼ਨ ਚਾਰੋਂ ਪਾਸੇ ਫੈਲ ਜਾਵੇਗਾ।