ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਵਿਖੇ ਮਾਘੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ

0
19
ਬਾਬੇ ਜੋੜੇ ਰਾਏਪੁਰ ਰਸੂਲਪੁਰ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚੌਧਰੀ ਸੁਰਿੰਦਰ ਸਿੰਘ,ਸਾਬਕਾ ਐਸ ਐਸ ਪੀ ਰਜਿੰਦਰ ਸਿੰਘ ਹੋਏ ਨਤਮਸਤਕ

ਹੁਸ਼ਿਆਰਪੁਰ / ਰਾਏਪੁਰ ਰਸੂਲਪੁਰ 15 ਜਨਵਰੀ (ਤਰਸੇਮ ਦੀਵਾਨਾ)- ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਵਿਖੇ ਮਾਘੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ ‌। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿ ਪੰਜਾਬ ਵੱਲੋਂ ਸੰਗਤਾਂ ਨੂੰ ਮਾਘਿ ਮਹੀਨੇ ਦੀ ਸੰਗਰਾਂਦ ਦਾ ਪਾਠ ਸਰਵਣ ਕਰਵਾਇਆ ਗਿਆ । ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਡੇਸਨ ਭਾਰਤ ਵੱਲੋਂ ਇਸ ਪਵਿੱਤਰ ਦਿਹਾੜੇ ਦੀਆਂ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਉਹਨਾਂ ਨੇ ਦੱਸਿਆ ਕਿ ਅੱਜ ਦੇ ਦਿਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਰਾਜਾ ਨਾਗਰ ਮਲ ਦੇ ਦਰਬਾਰ ਵਿੱਚ ਚੌਹ ਜੁਗਾਂ ਦੇ ਜੰਜੂ ਕੱਢ ਕੇ ਦਿਖਾਏ ਸਨ।

ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਜਲੰਧਰ ਉਹਨਾਂ ਦੇ ਨਾਲ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ ਕਰਤਾਰਪੁਰ, ਅਰਵਿੰਦ ਕੁਮਾਰ ਕਰਤਾਰਪੁਰ ਅਤੇ ਹੋਰ ਬਹੁਤ ਸਾਰੇ ਸਿਆਸੀ ਧਾਰਮਿਕ ਆਗੂ ਡੇਰੇ ਵਿਖੇ ਨਤਮਸਤਕ ਹੋਏ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਸਿੰਘ ਭੱਟੀ, ਰਾਜ ਕੁਮਾਰ ਡੋਗਰ, ਹਰਪ੍ਰੀਤ ਸਿੰਘ, ਸਤਿਆ ਦੇਵੀ, ਮਹਿੰਦਰ ਪਾਲ ਸੰਤੋਖਪੁਰਾ, ਮਨੋਜ਼ ਕੁਮਾਰ ਸਾਬਕਾ ਸਰਪੰਚ ਦੋਲੀਕੇ, ਰਿੰਕੂ ਬਸਰਾ, ਬਲਦੇਵ ਦੋਲੀਕੇ, ਅਮਰਜੀਤ ਦੌਲਤਪੁਰ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

LEAVE A REPLY