ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਛੁਟਕਾਰਾ ਦਵਾਉਣ ਲਈ ਲਗਾਇਆ ਗਿਆ ਨਸ਼ਾ ਛੁਡਾਊ ਕੈਂਪ

0
11
ਨਸ਼ਿਆਂ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਰਕਾਰ ਵਲੋਂ ਕੀਤੇ ਵਾਅਦਿਆਂ ਦੀ ਨਿਕਲੀ ਫੂਕ : ਦਲ ਖਾਲਸਾ

ਹੁਸ਼ਿਆਰਪੁਰ 2 ਫਰਵਰੀ (ਤਰਸੇਮ ਦੀਵਾਨਾ)- ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਮਹੀਨਿਆਂ ਦੀ ਤਰ੍ਹਾਂ ਇਸ ਮਹੀਨੇ ਵੀ ਰੇਲਵੇ ਰੋਡ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਨਸ਼ਿਆਂ ਦੀ ਗਿਰਫਤ ਵਿੱਚ ਆਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਨਸ਼ਾ ਛਡਾਊ ਕੈਂਪ ਲਗਾਇਆ ਗਿਆ ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਨਸ਼ਿਆਂ ਤੋਂ ਪ੍ਰੇਸ਼ਾਨ ਨੌਜਵਾਨ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਕਈ ਨੌਜਵਾਨਾਂ ਨੇ ਕੈਂਪ ਵਿੱਚ ਪਹੁੰਚ ਕੇ ਆਪਣਾਂ ਚੈੱਕਅਪ ਕਰਵਾਕੇ ਦਵਾਈ ਲਈ ਅਤੇ ਅੱਗੇ ਤੋਂ ਨਸ਼ਾ ਨਾ ਕਰਨ ਦੀ ਤੌਬਾ ਕੀਤੀ!

ਉਹਨਾਂ ਕਿਹਾ ਕਿ ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇ ਦਰਿਆ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਖੋਖਲਾ ਕਰਕੇ ਰੱਖ ਦਿੱਤਾ ਉਹਨਾਂ ਕਿਹਾ ਕਿ ਸਰਕਾਰ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੀ ਵੀ ਹੋਵੇ ਪਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਦੀਆ ਵੋਟਾਂ ਲੈਣ ਲਈ ਬਹੁਤ ਵੱਡੇ ਵੱਡੇ ਵਾਅਦੇ ਅਤੇ ਮਸਕੇ ਲਗਾ ਨਸ਼ਾ ਮੁਕਤ ਕਰਨ ਦੇ ਸੁਪਨੇ ਦਿਖਾਉਦੇ ਹਨ ਕਿ ਅਸੀਂ ਪਿੰਡਾਂ ਅਤੇ ਸ਼ਹਿਰਾਂ ਅੰਦਰ ਵੱਧ ਰਹੇ ਨਸ਼ੇ ਦੇ ਕਾਲੇ ਗੋਰਖ ਧੰਦੇ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਨੱਥ ਪਾ ਕੇ ਪਿੰਡਾਂ ਤੇ ਸ਼ਹਿਰਾਂ ਨੂੰ ਨਸ਼ਾ ਮੁਕਤ ਬਣਾ ਦੇਵਾਗੇ।ਪਰ ਥੋੜ੍ਹੇ ਸਮੇ ਬਾਦ ਉਸ ਤੋਂ ਉਲਟ ਹੀ ਦੇਖਣ ਨੂੰ ਮਿਲਦਾ ਹੈ।

ਉਹਨਾ ਕਿਹਾ ਕਿ ਨਸ਼ੇ ਦੇ ਸੁਦਾਗਰਾ ਵਲੋ ਵੇਚੇ ਜਾਦੇ ਨਸ਼ੇ ਪਿੰਡਾਂ ਤੇ ਸ਼ਹਿਰਾਂ ਦੀ ਨੋਜਵਾਨੀ ਨੂੰ ਲੱਕੜ ਨੂੰ ਲੱਗੇ ਘੁਣ ਵਾਂਗ ਅੰਦਰੋਂ ਅੰਦਰ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਨੂੰ ਪੂਰਾ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਚੋਰੀਆਂ ਕਰਨ ਦੇ ਨਾਲ ਨਾਲ ਆਉਂਦੇ ਜਾਦੇ ਰਾਹਗੀਰਾਂ ਨਾਲ ਵੀ ਲੁੱਟ ਖੋਹ ਕਰਦੇ ਹਨ ਅਤੇ ਮਰਨ ਮਾਰਨ ਤੱਕ ਪਹੁੰਚ ਜਾਂਦੇ ਹਨ ! ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਵੱਧ ਰਹੀ ਬੇਰੁਜ਼ਗਾਰੀ ਮਾਪਿਆਂ ਦੇ ਲਈ ਇੱਕ ਗਹਿਰਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਦੂਜੇ ਪਾਸੇ ਨੌਜਵਾਨ ਵਿਹਲੇ ਹੋਣ ਕਾਰਨ ਉਹਨਾਂ ਦਾ ਦਿਮਾਗੀ ਸੰਤੁਲਨ ਨਸ਼ਿਆਂ ਦੇ ਸੇਵਨ ਵੱਲ ਵੱਧ ਰਿਹਾ ਹੈ ਜੋ ਕਿ ਮਾਪਿਆਂ ਅਤੇ ਸਮਾਜ ਦੋਨਾਂ ਨੂੰ ਹੀ ਕਲੰਕਿਤ ਕਰਦਾ ਨਜ਼ਰ ਆ ਰਿਹਾ ਹੈ ਉਹਨਾਂ ਕਿਹਾ ਕੀ ਕਈ ਘਰ ਨਸ਼ੇ ਨੇ ਉਜਾੜ ਦਿੱਤੇ ਹਨ ਉਹਨਾਂ ਕਿਹਾ ਕਿ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਜ ਕੱਲ ਚੱਲ ਰਹੇ ਸਨਥੈਟਿਕ ਡਰੱਗ ਦੇ ਕਾਰਨ ਕਈ ਮਾਪਿਆਂ ਦੇ ਨੌਜਵਾਨ ਚਿਰਾਗ ਹਮੇਸ਼ਾ ਦੇ ਲਈ ਬੁਝ ਗਏ ਹਨ !

ਉਹਨਾ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨ ਲੜਕਿਆ ਦੇ ਨਾਲ ਨਾਲ ਹੁਣ ਲੜਕੀਆਂ ਵੀ ਨਸ਼ੇ ਦੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੀਆਂ ਹਨ ਉਹਨਾ ਕਿਹਾ ਕਿ ਨਸ਼ਾ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਉਹਨਾਂ ਕਿਹਾ ਅੱਜ ਦੇ ਸਮੇ ਵਿੱਚ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਨਸ਼ੇ ਛੱਡਣ ਵਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਨੀ ਪਾਵਲਾ ਤਜਿੰਦਰ ਸਿੰਘ ਹਰਜੀਤ ਸਿੰਘ ਜੀਤਾ ਫਤਿਹਗੜ੍ਹ ਆਦਿ ਮੌਜੂਦ ਸਨ।

LEAVE A REPLY