ਅਮਰੀਕਾ ਵੱਲੋਂ ਭਾਰਤੀਆਂ ਨੂੰ ਹੱਥ ਕੜੀਆਂ ਤੇ ਬੇੜੀਆਂ ਚ ਜਕੜ ਕੇ ਡਿਪੋਰਟ ਕਰਨਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ : ਸੰਤ ਕੁਲਵੰਤ ਰਾਮ ਭਰੋਮਜਾਰਾ

0
14
ਅਮਰੀਕਾ

ਹੁਸ਼ਿਆਰਪੁਰ 8 ਫਰਵਰੀ, ( ਤਰਸੇਮ ਦੀਵਾਨਾ ) ਅਮਰੀਕਾ ਵੱਲੋਂ ਭਾਰਤੀਆਂ ਨੂੰ ਹੱਥ ਕੜੀਆਂ ਤੇ ਬੇੜੀਆਂ ਚ ਜਕੜ ਕੇ ਡਿਪੋਰਟ ਕਰਨਾ ਕਾਨੂੰਨ ਤੋਂ ਬਾਹਰ ਦੀਆਂ ਗੱਲਾਂ ਨੇ । ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਗਲਤ ਤਰੀਕੇ ਨਾਲ ਭਾਰਤੀਆਂ ਦੀ ਵਤਨ ਵਾਪਸੀ ਕਰਕੇ ਭਾਰਤ ਦੇ ਅਕਸ ਨੂੰ ਪੂਰੇ ਦੇਸ਼ ਵਿੱਚ ਢਾਹ ਲਾਈ ਹੈ ਕਿਵੇਂ ਇੱਕ ਫੌਜੀ ਜਹਾਜ਼ ਵਿੱਚ 104 ਦੇ ਕਰੀਬ ਭਾਰਤੀਆਂ ਨੂੰ 35 ਤੋਂ 40 ਘੰਟੇ ਹੱਥ ਕੜੀਆਂ ਅਤੇ ਪੈਰੀ ਬੇੜੀਆਂ ਪਾ ਕੇ ਵਾਪਸ ਭੇਜਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਅਤੇ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾ ਕਿਹਾ ਕਿ ਅਮਰੀਕਾ ਤੋਂ ਪਰਤੇ ਭਾਰਤੀਆਂ ਦੇ ਮੁੱਦੇ ਤੇ ਰਾਜਨੀਤੀ ਕਰਨ ਦੀ ਬਜਾਏ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ।

ਉਹਨਾਂ ਸਰਕਾਰਾ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਮਰੀਕਨ ਸਰਕਾਰ ਨਾਲ ਗੱਲ ਕਰਨ ਕਿ ਉੱਥੇ ਰਹਿ ਰਹੇ ਭਾਰਤੀ ਕੋਈ ਅਪਰਾਧੀ ਜਾਂ ਅੱਤਵਾਦੀ ਨਹੀਂ ਹਨ ਜਿਹੜਾ ਕਿ ਉਹਨਾਂ ਨੂੰ ਹੱਥਕੜੀਆਂ ਲਗਾ ਕੇ ਭੇਜਿਆ ਗਿਆ। ਉਹਨਾਂ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਕਿਰਤੀਆਂ ਨਾਲ ਕੀਤਾ ਗਿਆ ਇਹ ਸਲੂਕ ਬੜਾ ਹੀ ਮੰਦਭਾਗਾ ਹੈ ਕਿਉਂਕਿ ਇਹ ਲੋਕ ਕੋਈ ਅਪਰਾਧੀ ਨਹੀਂ ਬਲਕਿ ਸਿਰਫ ਰੁਜ਼ਗਾਰ ਦੀ ਭਾਲ ਵਿੱਚ ਗਲਤ ਏਜੰਟਾ ਦੇ ਰਾਹੀਂ ਉਥੇ ਪਹੁੰਚੇ ਹਨ। ਉਹਨਾਂ ਸਰਕਾਰਾ ਤੋ ਮੰਗ ਕੀਤੀ ਕਿ ਉਕਤ ਵਿਅਕਤੀਆਂ ਨੂੰ ਗਲਤ ਤਰੀਕੇ ਨਾਲ ਅਮਰੀਕਾ ਭੇਜਣ ਵਾਲੇ ਅਸਲ ਕਥਿਤ ਦੋਸ਼ੀ ਟਰੈਵਲ ਏਜੈਂਟਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹਨਾਂ ਵੱਲੋਂ ਇਹਨਾਂ ਲੋਕਾਂ ਨੂੰ ਭਰਮਾ ਕੇ ਗਲਤ ਤਰੀਕਿਆਂ ਨਾਲ ਵਿਦੇਸ਼ਾਂ ਵਿੱਚ ਭੇਜਿਆ ਗਿਆ ਸੀ ਅਤੇ ਭੇਜਿਆ ਜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਮਨੁੱਖੀ ਤਸਕਰੀ ਨੂੰ ਰੋਕਣ ਲਈ ਇਹਨਾਂ ਠੱਗ ਟਰੈਵਲ ਏਜੰਟਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨਾ ਬੇਹਦ ਜਰੂਰੀ ਹੈ।

ਉਹਨਾ ਵਿਦੇਸ਼ ਜਾਣ ਦਾ ਸੁਫਨਾ ਰੱਖਣ ਵਾਲੇ ਭਾਰਤੀਆਂ ਤੇ ਖਾਸ ਕਰ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੜ੍ਹ ਲਿਖਕੇ ਸਹੀ ਤਰੀਕੇ ਨਾਲ ਹੀ ਵਿਦੇਸ਼ ਜਾਣ। ਉਹਨਾਂ ਕਿਹਾ ਕਿ ਜਿਹੜੇ ਲੋਕ ਗਲਤ ਟਰੈਵਲ ਏਜੰਟਾ ਰਾਹੀਂ ਇਸ ਤਰ੍ਹਾਂ ਦੇ ਝਾਂਸੇ ਵਿੱਚ ਫਸ ਜਾਂਦੇ ਹਨ ਉਹਨਾਂ ਨੂੰ ਕਈ ਤਰ੍ਹਾਂ ਦੇ ਜੋਖਮ ਝੱਲਣੇ ਪੈਂਦੇ ਹਨ।

LEAVE A REPLY