ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਡਿਪੋਰਟ ਕੀਤੇ ਨੌਜਵਾਨਾਂ ਦੀ ਦਰਦਨਾਕ ਵਿਥਿਆ ਸੁਣੀ ਨਹੀਂ ਜਾਂਦੀ : ਭੁਪਿੰਦਰ ਸਿੰਘ ਪਿੰਕੀ

0
12
ਅਮਰੀਕਾ ਦੇ ਰਾਸ਼ਟਰਪਤੀ

ਹੁਸ਼ਿਆਰਪੁਰ 8 ਫਰਵਰੀ ( ਤਰਸੇਮ ਦੀਵਾਨਾ ) ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਡਿਪੋਰਟ ਕੀਤੇ ਗਏ 104 ਲੋਕਾਂ ਦੀ ਦਰਦਨਾਕ ਵਿਥਿਆ ਸੁਣੀ ਨਹੀਂ ਜਾਂਦੀ ਕਿ ਉਹਨਾਂ ਨੂੰ ਏਜੰਟਾਂ ਨੇ ਕਿਵੇਂ ਲੁੱਟਿਆ ਅਤੇ ਮੁਸੀਬਤਾਂ ਦੇ ਰਾਹ ਵੱਲ ਧੱਕਿਆ ਹਰ ਇੱਕ ਨੌਜਵਾਨ ਤੋਂ 30 ਤੋਂ ਲੈਕੇ 50 ਲੱਖ ਰੁਪਏ ਤੱਕ ਦੀਆਂ ਰਕਮਾਂ ਏਜੰਟਾਂ ਵੱਲੋਂ ਉਗਰਾਈਆਂ ਗਈਆਂ ਅਮਰੀਕਾ ਪਹੁੰਚਣ ਲਈ ਕਈ ਦੇਸ਼ਾਂ ਵਿੱਚੋਂ ਗੁਜ਼ਰਨਾ ਪਿਆ। ਸਮੁੰਦਰੀ ਕਿਸ਼ਤੀਆਂ, ਲੰਮੇ ਰਸਤੇ ਪਹਾੜੀ ਤੇ ਜੰਗਲੀ ਪੈਦਲ ਹੀ ਪਾਰ ਕਰਨੇ ਪਏ ਭੁੱਖੇ ਰਹਿਣ ਲਈ ਮਜਬੂਰ ਹੋਣਾ ਪਿਆ ਤੇ ਅੰਤ ਗਿਰਫ਼ਤਾਰੀਆਂ ਤੇ ਬਾਅਦ ਅਮਰੀਕਾ ਦੀ ਪੁਲਿਸ ਨੇ ਜੇਲ੍ਹਾਂ ਵਿੱਚ ਅਣਮਨੁੱਖੀ ਜਬਰ ਢਾਹਿਆ ।

ਅਖੀਰ ਟਰੰਪ ਪ੍ਰਸ਼ਾਸਨ ਨੇ ਉਹਨਾ ਨੌਜਵਾਨਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਲਿਆਕੇ ਲਾਹ ਮਾਰਿਆ ਇਹ ਵਿਚਾਰ ਭੁਪਿੰਦਰ ਸਿੰਘ ਪਿੰਕੀ ਉੱਘੇ ਸਮਾਜ ਸੇਵਕ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ਉਹਨਾਂ ਕਿਹਾ ਕਿ ਕਈ ਨੌਜਵਾਨ ਤਾਂ ਰਸਤੇ ਵਿੱਚ ਜਾਂਦੇ ਸਮੇ ਹੀ ਸਮੁੰਦਰਾਂ ਵਿੱਚ ਡੁੱਬ ਕੇ ਮਰ ਗਏ ਤੇ ਕਈ ਜੰਗਲਾਂ ਵਿੱਚ ਜਾਨਵਰਾਂ ਦਾ ਸ਼ਿਕਾਰ ਹੋ ਗਏ ਉਹਨਾਂ ਕਿਹਾ ਕਿ ਮੋਦੀ ਸਰਕਾਰ ਅਮਰੀਕਾ ਦੀ ਧੌਂਸਬਾਜ਼ੀ ਸਾਹਮਣੇ ਨਤਮਸਤਕ ਹੋ ਕੇ ਆਤਮ ਸਮਰਪਣ ਕਰ ਚੁੱਕੀ ਹੈ, ਜਿਸ ਕਰਕੇ ਉਹ ਕੋਈ ਵੀ ਕਦਮ ਚੁੱਕਣ ਲਈ ਨਕਾਰਾ ਸਾਬਤ ਹੋਈ ਹੈ ਦੂਜੇ ਪਾਸੇ ਪੰਜਾਬ ਦੀ ਆਪ ਸਰਕਾਰ ਸਮੇਤ ਰਾਜ ਸਰਕਾਰਾਂ ਵੱਲੋਂ ਅੰਤਿਆਚਾਰੀ ਡਾਕੂਆਂ ਦੀ ਤਰ੍ਹਾਂ ਬਿਨ੍ਹਾਂ ਡਰ ਭੈਅ ਦੇ ਕੰਮ ਕਰ ਰਹੇ ਏਜੰਟਾਂ ਵਿਰੁੱਧ ਕੁਝ ਵੀ ਕਰਨ ਲਈ ਤਿਆਰ ਨਹੀਂ ਹੈ।

ਉਹਨਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਜਿਹੜੇ ਜਿਹੜੇ ਟਰੈਵਲ ਏਜੰਟਾਂ ਵੱਲੋਂ ਅਮਰੀਕਾ ਭੇਜੇ ਗਏ ਸਨ ਉਹ ਹੁਣ ਨਾ ਘਰ ਦੇ ਰਹੇ ਅਤੇ ਨਾ ਹੀ ਘਾਟ ਦੇ ਰਹੇ ਉਹਨਾਂ ਕਿਹਾ ਕਿ ਠੱਗ ਏਜੰਟਾਂ ਨੂੰ ਫੌਰੀ ਤੋੜ ਤੇ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਦੇ ਨਾਲ ਉਨ੍ਹਾਂ ਏਜਂਟਾਂ ਵੱਲੋਂ ਲੁੱਟੀਆਂ ਗਈਆਂ ਲੱਖਾਂ ਰੁਪਏ ਦੀਆਂ ਰਕਮਾਂ ਲੁੱਟ ਪੁੱਟ ਹੋਏ ਉਕਤ ਨੌਜਵਾਨਾਂ ਨੂੰ ਵਾਪਸ ਕਰਵਾਈਆਂ ਜਾਣ।

LEAVE A REPLY