![1 ਸਤਿਗੁਰੂ ਰਵਿਦਾਸ ਮਹਾਰਾਜ](https://punjabreflection.com/wp-content/uploads/2025/02/1-16-696x392.jpg)
ਬੇਗਮਪੁਰਾ ਟਾਈਗਰ ਫੋਰਸ ਤੋਂ ਚੇਅਰਮੈਨ ਤਰਸੇਮ ਦੀਵਾਨਾ, ਨੇਕੂ ਅਜਨੋਹਾ, ਹੈਪੀ ਫਤਿਹਗੜ੍ਹ,ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ
ਹੁਸ਼ਿਆਰਪੁਰ,11 ਫਰਵਰੀ:( ਤਰਸੇਮ ਦੀਵਾਨਾ ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਗਰ ਕੀਰਤਨ ਪ੍ਰਬੰਧਕ ਕਮੇਟੀ ਵੱਲੋਂ ਜ਼ਿਲੇ ਭਰ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਸ਼ਹਿਰ ਵਿੱਚ ਮਹਾਨ ਨਗਰ ਕੀਰਤਨ ਇੰਜ. ਜਗਦੀਸ਼ ਲਾਲ ਬੱਧਣ ਸੇਵਾ ਮੁਕਤ ਐਕਸੀਅਨ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ,ਪ੍ਰਧਾਨ ਬਲਵੀਰ ਸਿੰਘ ਹੀਰ, ਠੇਕੇਦਾਰ ਭਗਵਾਨ ਦਾਸ ਬੱਧਣ ਦੀ ਦੇਖ-ਰੇਖ ਹੇਠ ਸਜਾਇਆ ਗਿਆ।ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਤੋਂ ਆਰੰਭ ਹੋਇਆ ਕਈ ਕਿਲੋਮੀਟਰ ਲੰਬਾ ਇਹ ਮਹਾਨ ਨਗਰ ਕੀਰਤਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਂਕ, ਮਹਾਰਾਣਾ ਪ੍ਰਤਾਪ ਪ੍ਰਭਾਤ ਚੋਂਕ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਕਮਾਲਪੁਰ, ਡਾ.ਅੰਬੇਦਕਰ ਚੌਂਕ, ਕਮਾਲਪੁਰ ਚੌਂਕ, ਫਗਵਾੜਾ ਰੋਡ, ਸਰਕਾਰੀ ਕਾਲਜ ਚੌਂਕ, ਸੁਤਿਹਰੀ ਰੋਡ, ਸ਼ੈਸ਼ਨ ਚੌਂਕ, ਰੇਲਵੇ ਰੋਡ, ਘੰਟਾ ਘਰ ਚੌਂਕ, ਭਗਵਾਨ ਬਾਲਮੀਕ ਚੌਂਕ ਤੋਂ ਹੁੰਦਾ ਹੋਇਆ ਕਮਾਲਪੁਰ ਚੌਂਕ ਵਿਖੇ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ ਹੋ ਗਿਆ।
ਜੁੱਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਅਤਿਅੰਤ ਹੀ ਖੂਬਸੂਰਤੀ ਨਾਲ ਸਜਾਏ ਹੋਏ ਗੁਰਦੁਆਰਾ ਟਿੱਬਾ ਸਾਹਿਬ ਤੋਂ ਆਏ ਪਾਲਕੀ ਸਾਹਿਬ ਵਾਹਨ ਵਿੱਚ ਸ਼ੁਸ਼ੋਭਿਤ ਸੀ।ਇਸ ਤੋਂ ਪਿੱਛੇ ਵੱਖ-ਵੱਖ ਵਾਹਨਾਂ ਵਿੱਚ ਸਵਾਰ ਸੰਗਤਾਂ ਨਾਮ ਬਾਣੀ ਦਾ ਕੀਰਤਨ ਕਰਦੀਆਂ ਚੱਲ ਰਹੀਆਂ ਸਨ ਅਤੇ ਨਗਰ ਕੀਰਤਨ ਵਿੱਚ ਧਾਰਮਿਕ ਝਾਕੀਆਂ ਸੰਗਤਾਂ ਨੂੰ ਆਕਰਸ਼ਿਤ ਕਰ ਰਹੀਆਂ ਸਨ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਜ਼ਿਲੇ ਭਰ ਤੋਂ ਸੰਗਤਾਂ ਆਪੋ ਆਪਣੇ ਵਾਹਨਾਂ ਟਰੈਕਟਰਾਂ ਟਰਾਲੀਆਂ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਮਹਿਮਾ ਦਾ ਗਾਇਨ ਕਰਦੀਆਂ ਹੋਈਆਂ ਸ਼ਾਮਿਲ ਹੋਈਆਂ।
ਸੰਮੂਹ ਸ਼੍ਰੀ ਗਰੂ ਰਵਿਦਾਸ ਸਭਾ ਸੁਸਾਇਟੀਆਂ,ਭਗਵਾਨ ਵਾਲਮੀਕ ਸਭਾਵਾਂ,ਧਾਰਮਿਕ ਤੇ ਸਮਾਜਿਕ ਸਭਾ ਸੁਸਾਇਟੀਆਂ, ਡਾ.ਅੰਬੇਡਕਰ ਫੋਰਸ ਪੰਜਾਬ, ਡਾ. ਅੰਬੇਡਕਰ ਮਿਸ਼ਨ ਐਂਡ ਵੈਲਫੇਅਰ ਸੁਸਾਇਟੀ ਸਭਾਵਾਂ,ਬਹੁਜਨ ਸਟੂਡੈਂਟ ਫਰੰਟ ਹੁਸ਼ਿਆਰਪੁਰ, ਸਿੱਖ ਮੁਸਲਿਮ ਦਲਿਤ ਫਰੰਟ, ਕ੍ਰਿਸ਼ਚਨ ਨੈਸ਼ਨਲ ਫਰੰਟ, ਸ਼੍ਰੀ ਗੁਰੂ ਰਵਿਦਾਸ ਫੋਰਸ ਪੰਜਾਬ, ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ,ਸੱਚ ਫਾਊਂਡੇਸ਼ਨ ਤੇ ਹੋਰ ਜਥੇਬੰਦੀਆਂ ਨੇ ਇਸ ਨਗਰ ਕੀਰਤਨ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਸੁੰਦਰ ਸ਼ਾਮ ਅਰੋੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ,ਡਾ.ਰਾਜ ਕੁਮਾਰ ਵਿਧਾਇਕ ਚੱਬੇਵਾਲ, ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ,ਸ਼ਿਵ ਕੁਮਾਰ ਸੂਦ,ਡਾ,ਡਾ.ਐੱਸ.ਕੇ.ਹੀਰਾ,ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਦੇ ਪ੍ਰਧਾਨ ਜਗਦੀਸ਼ ਲਾਲ ਬੱਧਣ ਅਤੇ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ,ਪ੍ਰਸ਼ੋਤਮ ਅਹੀਰ,ਸੰਜੀਵ ਤਲਵਾੜ ਸੀਨੀਅਰ ਅਕਾਲੀ ਆਗੂ, ਬੇਗਮਪੁਰਾ ਟਾਈਗਰ ਫੋਰਸ ਤੋਂ ਚੇਅਰਮੈਨ ਤਰਸੇਮ ਦੀਵਾਨਾ,ਹੈਪੀ ਫਤਹਿਗੜ ਜ਼ਿਲ੍ਾ ਬੇਗਮਪੁਰਾ ਟਾਈਗਰ ਫੋਰਸ , ਦੁਆਬਾ ਪ੍ਰਧਾਨ ਨੇਕੂ ਅਜਨੋਹਾ ਬੇਗਮਪੁਰਾ ਟਾਈਗਰ ਫੋਰਸ, ਐੱਸ.ਕੇ.ਹੀਰਾ,ਮਨੋਜ ਕੈਨੇਡੀ,ਪਿਆਰਾ ਸਿੰਘ ਬੱਧਣ,ਬਲਵਿੰਦਰ ਕੁਮਾਰ ਬਿੰਦੀ,ਐਡਵੋਕੇਟ ਡੀ.ਐੱਸ.ਬਾਗੀ,ਪ੍ਰੇਮ ਸਿੰਘ ਖਾਨਪੁਰ ਥਿਆੜਾ,ਰਾਮ ਜੀ ਦਾਸ,ਪਿਆਰਾ ਸਿੰਘ ਬੱਧਣ,ਬਿਧੀ ਚੰਦ ਬੱਧਣ,ਪ੍ਰੇਮ ਸਿੰਘ ਸਪੋਰਟਸ ਅਫਸਰ,ਸਤੀਸ਼ ਖਾਨਪੁਰੀ,ਡਾ.ਸੁਰਿੰਦਰ ਸਿੰਘ ਦਰਦੀ, ਦਵਿੰਦਰ ਸਰੋਆ,ਇੰਜ. ਤੇਜ ਰਾਮ,ਮਹਿੰਦਰ ਸਿੰਘ ਹੀਰ ਪ੍ਰਧਾਨ ਦਲਿਤ ਸਵੈਮਾਣ ਸੰਘਰਸ਼ ਸੰਮਤੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ |