
ਸ਼੍ਰੀ ਬਾਲ ਕ੍ਰਿਸ਼ਨ ਬਲਾਕ ਸਿੱਖਿਆ ਅਧਿਕਾਰੀ (B.P.E.O) ਵੈਸਟ -2 ਸਿੱਖਿਆ ਵਿਭਾਗ ਨੂੰ 31 ਸਾਲ ਆਪਣੀ ਸੇਵਾਵਾਂ ਦੇ ਕੇ ਹੋਏ ਰਿਟਾਇਰ
ਜਲੰਧਰ (ਕਪੂਰ):- ਸਿੱਖਿਆ ਦੇ ਖੇਤਰ ਵਿੱਚ ਕਾਫੀ ਮੱਲਾਂ ਮਾਰਨ ਵਾਲੇ ਅਤੇ ਇਸ ਨੂੰ ਉੱਚਾ ਚੁੱਕਣ ਵਾਲੇ ਬਲਾਕ ਸਿੱਖਿਆ ਅਧਿਕਾਰੀ ਸ੍ਰੀ ਬਾਲ ਕ੍ਰਿਸ਼ਨ ਅੱਜ 31 ਸਾਲ ਦੀ ਬੇਦਾਗ ਸਰਵਿਸ ਉਪਰਾਂਤ ਰਿਟਾਇਰ ਹੋ ਗਏ ਹਨ। ਉਹਨਾਂ ਦੀ ਰਿਟਾਇਰਮੇਂਟ ਪਾਰਟੀ ਦਾ ਆਯੋਜਨ ਜਲੰਧਰ ਦੇ ਇਕ ਹੋਟਲ ਵਿੱਚ ਕੀਤਾ ਗਿਆ।
ਉਹਨਾਂ ਦੀ ਇਸ ਪਾਰਟੀ ਵਿੱਚ ਕਾਫੀ ਸੰਖਿਆ ਵਿੱਚ ਅਧਿਆਪਕ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਸ਼ਾਮਿਲ ਹੋਏ
ਇਸ ਮੌਕੇ ਬੋਲਦੇ ਹੋਏ ਹੈਡ ਟੀਚਰ ਮਨਜਿੰਦਰ ਪਾਲ ਸਿੰਘ ਨੇ ਕਿਹਾ ਕਿ ਬਾਲ ਕਿਸ਼ਨ ਜੀ ਨੂੰ ਉਹਨਾਂ ਦੇ ਚੰਗੇ ਸੁਭਾਅ ਨੇਕ ਅਤੇ ਇਮਾਨਦਾਰ ਇਨਸਾਨ ਵੱਜੋ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਸ਼ੁਰੂ ਤੋਂ ਹੀ ਕਾਫੀ ਅਹਿਮ ਰੋਲ ਨਿਭਾਇਆ ਹੈ ਚਾਹੇ ਬੱਚਿਆਂ ਦੀ ਪੜ੍ਹਾਈ ਹੋਵੇ
ਜਾਂ ਦਫਤਰ ਦੇ ਕੰਮ ਹੋਣ ਇਹਨਾਂ ਨੇ ਆਪਣੇ ਚੰਗੇ ਕੰਮਾਂ ਕਰਕੇ ਸਾਰਿਆ ਦੇ ਦਿਲਾਂ ਵਿੱਚ ਇੱਕ ਅਹਿਮ ਜਗ੍ਹਾ ਬਣਾਈ ਹੈ।
ਕਈ ਹੋਰ ਆਏ ਹੋਏ ਪਤਵੰਤੇ ਸੱਜਣਾ ਨੇ ਬਾਲ ਕ੍ਰਿਸ਼ਨ ਜੀ ਦੀ ਉਪਲੱਬਧੀਆਂ ਨੂੰ ਯਾਦ ਕੀਤਾ।
ਆਏ ਹੋਏ ਸਾਰਿਆਂ ਲੋਕਾਂ ਨੇ ਉਹਨਾਂ ਨੂੰ ਜਿੰਦਗੀ ਦੀ ਦੂਸਰੀ ਪਾਰੀ ਵਾਸਤੇ ਸ਼ੁਭਕਾਮਨਾਵਾਂ ਦਿੱਤੀਆ।
ਬਲਾਕ ਸਿੱਖਿਆ ਅਧਿਕਾਰੀ ਸ਼੍ਰੀ ਬਾਲ ਕ੍ਰਿਸ਼ਨ ਜੀ ਨੇ ਕਿਹਾ ਕਿ ਉਹਨਾਂ ਨੇ ਜ਼ਿੰਦਗੀ ਦਾ ਇੱਕ ਲੰਬਾ ਸਮਾਂ ਸਿੱਖਿਆ ਵਿਭਾਗ ਨੂੰ ਦਿੱਤਾ ਹੈ ਉਹ ਸਿੱਖਿਆ ਵਿਭਾਗ ਵੱਲੋਂ ਦਿੱਤੇ ਪਿਆਰ ਅਤੇ ਸਨੇਹ ਨੂੰ ਉਮਰ ਭਰ ਯਾਦ ਰੱਖਣ ਗੇ।