
ਹੁਸ਼ਿਆਰੁਪਰ 1 ਮਾਰਚ (ਤਰਸੇਮ ਦੀਵਾਨਾ)- ਭਾਰਤੀਆ ਵਿਕਲਾਂਗ ਕੱਲਬ ਪੰਜਾਬ ਰਜਿ. ਦੇ ਬੁਲਾਰੇ ਮਨਜੀਤ ਸਿੰਘ ਲੱਕੀ ਨੇ ਇੱਕ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਭਾਰਤੀਆ ਵਿਕਲਾਂਗ ਕਲੱਬ ਪੰਜਾਬ ਦਾ ਇੱਕ ਮੰਡਲ ਡੀ.ਐਲ.ਐਲ.ਸੀ ਦੀ ਨੈਸ਼ਨਲ ਟੱਰਸਟ ̓ (ਭਾਰਤ ਸਰਕਾਰ ਦਾ ਅਦਾਰਾ) ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਮਪਾਵਰਮੈਂਟ (ਡਿਪਾਰਮੈਂਟ ਆਫ ਡਿਸਏਬਲਟੀ ਅਫੇਅਰਜ਼) ਦੀ ਅਗਵਾਈ ਵਿੱਚ ਸ਼੍ਰੀ ਮਤੀ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰੁਪਰ ਨੂੰ ‘ਜੀ ਆਇਆ` ਕਹਿਣ ਲਈ ਮਿਲਿਆ । ਇਸ ਮੋਕੇ `ਤੇ ਵਿਕਲਾਂਗ ਕੱਲਬ ਵਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਸ਼ਾਲ ਅਤੇ ਫੁਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ।
ਇਸ ਮੌਕੇ ਉਹਨਾਂ ਡਿਪਟੀ ਕਮਿਸ਼ਨਰ ਸਾਹਿਬ ਦੇ ਧਿਆਨ ਵਿੱਚ ਲਿਆਦਾਂ ਕਿ ਜਿਲ੍ਹਾ ਪਧੱਰ ਦੇ ਕੁੱਝ ਅਧਿਕਾਰੀ ਦਿਵਿਆਂਗ ਵਿਅਕਤੀਆਂ ਦੀਆਂ ਸਮਸਿਆਵਾ ਨੂੰ ਹੱਲ ਕਰਨ ਵਿੱਚ ਰੁੱਚੀ ਨਹੀ ਰਖਦੇ ਅਤੇ ਐਕਟ 2016 ਦੀ ਉਲੰਘਣਾ ਕਰ ਰਹੇ ਹਨ। ਇਸ ਮੋਕੇ ਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਭਰੋਸਾ ਦਿਵਾਇਆ ਕੀ ਦਿਵਿਆਂਗ ਵਿਅਕਤੀਆਂ ਦੀ ਸਮਸਿਆਂਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਮੋਕੇ ਤੇ ਕੁਲਦੀਪ ਸਿੰਘ ਪੱਤੀ ਸਟੇਟ ਅਵਾਰਡੀ, ਸਾਬਕਾ ਮੈਂਬਰ ਡੀ.ਐਲ.ਐਲ.ਸੀ ਹੁਸ਼ਿਆਰਪੁਰ ਨਰੇਸ਼ ਕੁਮਾਰ ਹਾਂਡਾ, ਸ਼੍ਰੀਮਤੀ ਬਲਵਿੰਦਰ ਕੌਰ ਸੈਣੀ, ਜੀਵਨ ਕੁਮਾਰ, ਬਲਵਿੰਦਰ ਕੁਮਾਰ, ਰਕੇਸ਼ ਕੁਮਾਰ ਟਾਂਡਾ, ਏਕ ਜੋਤ ਪੱਤੀ, ਕੁਲਵੰਤ ਸਿੰਘ, ਸ਼੍ਰੀਮਤੀ ਮੱਧੂ ਸ਼ਰਮਾ, ਵਿਜੈ ਕੁਮਾਰ, ਪੂਜਾ ਸ਼ਰਮਾ, ਯਸ਼ਪਾਲ ਸਿੰਘ ਸੈਣੀ, ਜਸਬੀਰ ਸਿੰਘ ਮੇਹਟਿਆਣਾ, ਕਮਲਜੀਤ ਸਿੰਘ, ਮਾਸਟਰ ਹਰਦੀਪ ਸਿੰਘ, ਪ੍ਰਿ. ਜਮਨਾ ਦਾਸ, ਜਬਵੀਰ ਸਿੰਘ, ਰਵੀ ਸ਼ਰਮਾ ਤੋਂ ਅਲਾਬਾ ਵੱਡੀ ਗਿਣਤੀ ਵਿੱਚ ਕੱਲਬ ਦੇ ਮੈਂਬਰ ਹਾਜ਼ਰ ਸਨ।