
ਹੁਸ਼ਿਆਰਪੁਰ 2 ਮਾਰਚ ( ਤਰਸੇਮ ਦੀਵਾਨਾ ) ਐਸ ਐਸ ਪੀ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ – ਹੁਸਿਆਰਪੁਰ ਦੇ ਦਿਸਾ ਨਿਰਦੇਸਾ ਮੁਤਾਬਿਕ ਇਲਾਕੇ ਵਿੱਚ ਲੁੱਟ ਖੋਹ ਦੀਆ ਵਾਰਦਾਤਾ ਰੋਕਣ ਲਈ ਅਤੇ ਨਸ਼ਿਆ ਦੀ ਰੋਕ ਥਾਮ ਲਈ ਚੱਲ ਰਹੀ ਸਪੈਸਲ ਮੁਹਿੰਮ ਸਬੰਧੀ ਦਵਿੰਦਰ ਸਿੰਘ ਪੀ,ਪੀ,ਐਸ, ਡੀ,ਐਸ,ਪੀ ਸਬ ਡਵੀਜਨ ਟਾਡਾ ਵਲੋ ਦਿੱਤੀਆ ਹਾਦਾਇਤਾ ਮੁਤਾਬਿਕ ਐਸ ਆਈ ਗੁਰਸਾਹਿਬ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚੱਲ ਰਹੀ ਚੈਕਿੰਗ ਦੋਰਾਨ ਐਸ ਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਕੱਚੇ ਰਸਤੇ ਹਰਦੋਪੱਟੀ ਗੁਰਮਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਜੀਆ ਸਹੋਤਾ ਕਲਾ ਥਾਣਾ ਗੜਦੀਵਾਲਾ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਕਰਨ ਤੇ 145 ਖੁੱਲੀਆ ਨਸੀਲੀਆ ਬਰਾਮਦ ਹੋਣ ਤੇ ਉਕਤ ਵਿਰੁਧ ਥਾਣਾ ਗੜਦੀਵਾਲਾ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ।