ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ : ਥਾਣਾ ਮੁਖੀ ਰਮਨ ਕੁਮਾਰ

0
24
ਤਸਕਰਾਂ

30 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਵਿਅਕਤੀ ਕਾਬੂ

ਹੁਸ਼ਿਆਰਪੁਰ 15 ਮਾਰਚ ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਗਏ ਨਿਰਦੇਸ਼ਾ ਦੀ ਅਨੁਸਾਰ ਸਰਬਜੀਤ ਸਿੰਘ ਬਾਹੀਆ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਨਰਿੰਦਰ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਰੂਰਲ ਹੁਸ਼ਿਆਰਪੁਰ ਦੀਆ ਹਦਾਇਤਾ ਅਨੁਸਾਰ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਬੁੱਲੋਵਾਲ, ਦੀ ਦੇਖ ਰੇਖ ਹੇਠ ਐਸ ਆਈ ਮਨਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਪਿੰਡਾ ਵਿੱਚ ਗਸਤ ਕਰ ਰਹੇ ਸਨ ਤੇ ਤਾਰਾਗੜ ਤੋ ਤਲਵੰਡੀ ਵਾਲੇ ਰਸਤੇ ਤੋਂ ਆਉਦੇ ਪਰਮਜੀਤ ਕੁਮਾਰ ਉਰਫ ਗੋਨਾ ਪੁੱਤਰ ਰਾਮਜੀ ਦਾਸ ਵਾਸੀ ਪਿੰਡ ਤਲਵੰਡੀ ਕਾਨੂੰਗੋ ਨੂੰ ਸ਼ੱਕ ਦੇ ਤੋਰ ਤੇ ਰੋਕਕੇ ਉਸ ਦੀ ਤਲਾਸੀ ਲਈ ਤਾ ਉਕਤ ਪਾਸੋ 30 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ ਜਿਸ ਤੇ ਥਾਣਾ ਬੁੱਲੋਵਾਲ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ ਪੁਲਿਸ ਕਰਮੀਆਂ ਨੇ ਦੱਸਿਆ ਕਿ ਕਥਿਤ ਦੋਸ਼ੀ ਪਰਮਜੀਤ ਕੁਮਾਰ ਉਰਫ ਗੋਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕਰਕੇ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

LEAVE A REPLY