ਥਾਣਾ ਮੇਹਟੀਆਣਾ ਦੀ ਪੁਲਿਸ ਨੇ 55 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਨੌਜਵਾਨ ਕਾਬੂ

0
17
ਪੁਲਿਸ

ਹੁਸ਼ਿਆਰਪੁਰ 16 ਮਾਰਚ ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ,ਐਸ. ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ।

ਇਸ ਮੁਹਿੰਮ ਤਹਿਤ ਸੁਖਨਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋ ਅਫਸਰਾਂ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦੱਸਿਆ ਕਿ ਐਸ ਆਈ ਸਤਨਾਮ ਸਿੰਘ, ਏ ਐਸ ਆਈ ਸਤਨਾਮ ਸਿੰਘ ਏ ਐਸ ਆਈ ਕੁਲਵਿੰਦਰ ਸਿੰਘ ਲੇਡੀ ਸਿਪਾਹੀ ਪ੍ਰਮਿੰਦਰ ਕੋਰ ਅਤੇ ਸਾਹਿਲ ਗਸ਼ਤ ਦੌਰਾਨ ਚੈਕਿੰਗ ਕਰ ਰਹੇ ਸਨ ! ਤਾ ਦੇਖਿਆ ਕਿ ਪਿੰਡ ਫੁਗਲਾਣਾ ਤੋਂ ਰਾਜਪੁਰ ਭਾਈਆ ਨੂੰ ਜਾ ਰਹੇ ਸੀ ਤਾ ਇੱਕ ਨੌਜਵਾਨ ਨੂੰ ਸ਼ੱਕ ਦੇ ਤੌਰ ਤੇ ਰੋਕਿਆ ਤੇ ਪੁਲਿਸ ਮੁਲਾਜਮਾ ਨੇ ਉਕਤ ਨੌਜਵਾਨ ਦਾ ਨਾਮ ਪੁੱਛਿਆ ਤੇ ਉਸ ਨੌਜਵਾਨ ਨੇ ਆਪਣਾਂ ਨਾਮ ਤਨਵੀਰ ਸਿੰਘ ਉਰਫ ਧੰਨਾ ਪੁੱਤਰ ਸਿੰਗਾਰਾ ਰਾਮ ਵਾਸੀ ਅਹਿਰਾਣਾ ਖੁਰਦ ਪੁਲਿਸ ਮੁਲਾਜਮਾ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 55 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਥਾਣਾ ਮੇਹਟੀਆਣਾ ਵਿਖ਼ੇ ਉਕਤ ਨੌਜਵਾਨ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।

ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਪਾਸੋ ਪੁੱਛ-ਗਿੱਛ ਜਾਰੀ ਹੈ !

LEAVE A REPLY