ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਜੀ ਦਾ ਨੀਹ ਪੱਥਰ ਰੱਖਿਆ

0
2
ਸੰਤ ਬਾਬਾ ਕੁਲਵੰਤ ਰਾਮ

ਹੁਸ਼ਿਆਰਪੁਰ / ਨਾਨੋਮਾਜ਼ਰਾਂ 16 ਮਾਰਚ (ਤਰਸੇਮ ਦੀਵਾਨਾ ) ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਨਾਨੋਮਜਾਰਾ (ਜਲੰਧਰ) ਦੀ ਨਵੀ ਇਮਾਰਤ ਦਾ ਨੀਂਹ ਪੱਥਰ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਨੇ ਰੱਖਿਆ। ਇਸ ਸਬੰਧੀ ਪਿੰਡ ਨਾਨੋ ਮਾਜਰਾ ਦੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਹਿਲੀ ਬਣੀ ਇਮਾਰਤ ਜੋ ਕਿ ਪੁਰਾਣੀ ਹੋ ਚੁੱਕੀ ਹੈ ਨੂੰ ਢਾਹ ਕੇ ਫਿਰ ਤੋਂ ਨਵੇਂ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਜੀ ਨੇ ਸੰਗਤਾਂ ਦੀ ਤੰਦਰੁਸਤੀ ਅਤੇ ਕਾਮਯਾਬੀ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਚਰਨਾਂ ਵਿੱਚ ਅਰਦਾਸ ਕੀਤੀ ਤੇ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆ ਸਿੱਖਿਆਵਾ ਤੇ ਚੱਲ ਕੇ ਆਪਣਾ ਅਤੇ ਹੋਰਨਾ ਦਾ ਜੀਵਨ ਸਫਲ ਬਨਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਪ੍ਰਬੰਧਕਾ ਵਲੋਂ ਜਿਥੇ ਸੰਤਾਂ ਦਾ ਧੰਨਵਾਦ ਕੀਤਾ ਗਿਆ ਉਥੇ ਉਨ੍ਹਾ ਦਾ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਰਾਜ ਕੁਮਾਰ,ਸਕੱਤਰ ਮਾਸਟਰ ਸੁਰਿੰਦਰ ਕੁਮਾਰ, ਮੈਂਬਰ ਮਹਿੰਦਰਪਾਲ, ਅਜੈ ਕੁਮਾਰ, ਮਨਜੀਤ ਕੁਮਾਰ, ਅਮਰੀਕ ਸਿੰਘ, ਸੁਰਜੀਤ ਕੁਮਾਰ, ਕਮਲਜੀਤ, ਕਮਲੇਸ਼ ਕੌਰ, ਬਲਵੀਰ ਕੌਰ, ਮਨਜੋਤ ਕੌਰ, ਜਸਵਿੰਦਰ ਕੌਰ,ਪ੍ਰ ਵੀਨ, ਬਬੀਤਾ, ਰੀਮਾ, ਕਿਰਨ ਆਦਿ ਹਾਜਰ ਸਨ।

LEAVE A REPLY