
ਹੁਸ਼ਿਆਰਪੁਰ 21 ਮਾਰਚ ( ਤਰਸੇਮ ਦੀਵਾਨਾ ) ਪਿੰਡ ਮੈਲੀ ਦੇ ਤੱਪ ਅਸਥਾਨ ਮਹੂਆ ਸਾਹਿਬ ਵਿਖੇ ਕਿਸੇ ਸ਼ਰਾਰਤੀ ਵਿਅਕਤੀ ਵੱਲੋ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਚੱਬੇਵਾਲ ਦੇ ਐਸਐਚ ਓ ਐਸ ਆਈ ਜਗਜੀਤ ਸਿੰਘ ਨੇ ਏਐਸਆਈ ਪਰਮਜੀਤ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਜਾਕੇ ਮੌਕਾ ਦੇਖਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਡੇਰੇ ਦੇ ਮੁੱਖ ਸੇਵਾਦਾਰ ਮਨੋਹਰ ਦਾਸ ਪੁੱਤਰ ਮਹੰਤ ਮੋਹਣ ਦਾਸ ਵਾਸੀ ਡੇਰਾ ਧਰਮਸ਼ਾਲਾ ਚੀਨੀ ਘਾਟੀ ਮੈਲੀ ਥਾਣਾ ਚੱਬੇਵਾਲ ਦੇ ਬਿਆਨ ਦੇ ਅਧਾਰ ਤੇ ਥਾਣਾਂ ਚੱਬੇਵਾਲ ਵਿਖੇ ਤੁਰੰਤ ਮੁਕਦਮਾ ਦਰਜ ਕਰਕੇ ਪਰਮਜੀਤ ਸਿੰਘ ਇੰਨਚਾਰਜ ਚੌਕੀ ਵੱਲੋ ਕਾਰਵਾਈ ਤੁਰੰਤ ਅਮਲ ਵਿੱਚ ਲਿਆਦੀ ਗਈ।
ਤਫਤੀਸ਼ ਦੌਰਾਨ ਕਥਿਤ ਦੋਸ਼ੀ ਮਨਦੀਪ ਕੁਮਾਰ ਉਰਫ ਮੋਨੂੰ ਪੁੱਤਰ ਕਮਲਜੀਤ ਲਾਖਾ ਉਰਫ ਜੀਤ ਰਾਮ ਵਾਸੀ ਨੂੰ ਨਾਮਜਦ ਕਰਕੇ ਤੁਰੰਤ ਗਿਰਫਤਾਰ ਕੀਤਾ ਗਿਆ ਹੈ, ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਹੋਰ ਪੁੱਛਗਿਛ ਕੀਤੀ ਜਾਵੇਗੀ।