
•ਸੰਸਥਾ ਸੂਫ਼ੀਮਤ ਦੇ ਸੰਦੇਸ਼ ਨੂੰ ਦੇਸ਼ ਭਰ ਵਿੱਚ ਲਿਜਾਏਗੀ : ਗੀਤਾ ਸ਼ਾਹ ਕਾਦਰੀ
ਹੁਸ਼ਿਆਰਪੁਰ, 27 ਮਾਰਚ (ਤਰਸੇਮ ਦੀਵਾਨਾ) ਸੂਫ਼ੀ ਚਿੰਤਨ ਦੀ ਲੋਅ ਪ੍ਰਚੰਡ ਕਰਨ ਅਤੇ ਸੂਫ਼ੀ ਦਰਵੇਸ਼ਾਂ ਦੇ ਸਰਬ ਕਲਿਆਣਕਾਰੀ ਪੈਗਾਮ ਨੂੰ ਪ੍ਰਚਾਰਨ ਪ੍ਰਸਾਰਨ ਹਿੱਤ ਜੁਟੀ ਸੂਫ਼ੀ ਸੰਵਾਦ ਸੰਸਥਾ ( ਰਜਿ ) ਦੇ ਜਨਰਲ ਇਜਲਾਸ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਬੀਬੀ ਗੀਤਾ ਸ਼ਾਹ ਕਾਦਰੀ ਨੂੰ ਸੰਸਥਾ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ ਜਦਕਿ ਇਸਦੇ ਬਾਨੀ ਪ੍ਰਧਾਨ ਰਹੇ ਡਾ. ਹਰਕੰਵਲ ਕੋਰਪਾਲ ( ਸਾਈਂ ਕੰਵਲ ਸ਼ਾਹ ਕਾਦਰੀ ) ਨੂੰ ਮੁਖ ਸਰਪ੍ਰਸਤ ਥਾਪਿਆ ਗਿਆ | ਸੂਫ਼ੀ ਗਾਇਕ ਤੇ ਪੰਜਾਬੀ ਪੱਤਰਕਾਰ ਤਰਸੇਮ ਦੀਵਾਨਾ ਨੂੰ ਸੰਸਥਾ ਦਾ ਨਵਾਂ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਉਪਰੰਤ ਬੀਬੀ ਗੀਤਾ ਸ਼ਾਹ ਕਾਦਰੀ ਨੇ ਆਪਣੇ ਸੰਵਿਧਾਨਕ ਹੱਕਾਂ ਦੀ ਵਰਤੋਂ ਕਰਦਿਆਂ ਸੰਸਥਾ ਦੇ ਹੋਰਨਾਂ ਅਹੁਦੇਦਾਰਾਂ ਅਤੇ ਕਾਰਜਕਾਰਣੀ ਮੈਂਬਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਜਿਸ ਅਨੁਸਾਰ ਇੰਜੀਨੀਅਰ ਕੁਲਦੀਪ ਸਿੰਘ ਦੀਪਾ ਨੂੰ ਸੰਸਥਾ ਦਾ ਮੀਤ ਪ੍ਰਧਾਨ, ਅਜਮੇਰ ਦੀਵਾਨਾ, ਸੁਰਿੰਦਰ ਕੁਮਾਰ ਹੈਪੀ, ਬੀਬੀ ਸੰਤੋਸ਼ ਕੁਮਾਰੀ ਨੌਸ਼ਾਹੀ ਕਾਦਰੀ ਅਤੇ ਪੰਕਜ ਕੁਮਾਰ ਹੀਰ ਨੂੰ ਸਕੱਤਰ ਅਤੇ ਸੁਸ਼ਾਂਤ ਮੰਮਣ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ।
ਅੱਜ ਫਕੀਰੀ ਦੇ ਭੇਸ ਵਿੱਚ ਕਈ ਅੱਯਾਰ ਅਤੇ ਠੱਗ ਕਿਸਮ ਦੇ ਲੋਕ ਵੀ ਪਨਪ ਰਹੇ ਹਨ
ਸੰਸਥਾ ਦੀ ਕਾਰਜਕਾਰਣੀ ਵਿੱਚ ਰਾਮ ਸਰੂਪ, ਗੋਪਾਲ ਰਾਮ, ਮਹਿੰਦਰ ਪਾਲ ਬੱਧਣ, ਅਲੀਜਾ ਦੀਵਾਨਾ ਅਤੇ ਚੰਦਰ ਕੁਮਾਰ ਹੈਪੀ ਦੇ ਨਾਮ ਸ਼ਾਮਿਲ ਹਨ ਪ੍ਰਿੰ.ਬਲਵੀਰ ਸਿੰਘ ਸੈਣੀ ਮੀਡੀਆ ਇੰਚਾਰਜ, ਇੰਜ. ਗੁਰਬਿੰਦਰ ਸਿੰਘ ਪਲਾਹਾ ਮੀਡੀਆ ਸਲਾਹਕਾਰ ਤੇ ਚੰਦਰ ਕੁਮਾਰ ਹੈਪੀ ਨੂੰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਵੀ ਸੌਂਪੀ ਗਈ | ਇਸ ਮੌਕੇ ਆਪਣੇ ਸੰਬੋਧਨ ਵਿੱਚ ਬੀਬੀ ਗੀਤਾ ਸ਼ਾਹ ਕਾਦਰੀ ਨੇ ਕਿਹਾ ਕਿ ਸੂਫ਼ੀ ਮੱਤ ਦੇ ਦਰਵੇਸ਼ਾਂ ਵਿਦਵਾਨਾਂ ਅਤੇ ਕਵੀਆਂ ਦੀ ਭਾਰਤੀ ਸਮਾਜ ਸੰਸਕ੍ਰਿਤੀ ਨੂੰ ਵੱਡੀ ਦੇਣ ਹੈ |ਉਹਨਾਂ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ,ਸਾਈਂ ਮੀਆਂ ਮੀਰ ਜੀ ਅਤੇ ਪੀਰ ਬੁੱਧੂ ਸ਼ਾਹ ਆਦਿ ਉਹ ਸੂਫੀ ਦਰਵੇਸ਼ ਹੋਏ ਹਨ ਜਿਨਾਂ ਦਾ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਪੰਥ ਨਾਲ ਗਹਿਰਾ ਨਾਤਾ ਰਿਹਾ ਅਤੇ ਉਹਨਾਂ ਸਦਾ ਹੀ ਪੰਜਾਬ ਦੀ ਖੈਰ ਸੁੱਖ ਮੰਗਦਿਆਂ ਇਸ ਦੇ ਦੁੱਖਾਂ ਸੁੱਖਾਂ ਦੀ ਸੰਵੇਦਨਾ ਨੂੰ ਸਮਝਿਆ ਉਹਨਾਂ ਕਿਹਾ ਕਿ ਸੂਫ਼ੀ ਫ਼ਕੀਰ ਤਾਂ ਸਦਾ ਇਸ਼ਕ ਇਲਾਹੀ ਬੰਦਗੀ ਧਾਰਮਿਕ ਨਿਰਪੱਖਤਾ ਮਨੁੱਖੀ ਸਾਂਝ ਅਤੇ ਸਹਿ-ਹੋਂਦ ਦੀ ਸੁਗੰਧੀ ਦਾ ਪ੍ਰਤੀਕ ਹੁੰਦਾ ਹੈ ਪਰ ਅੱਜ ਫਕੀਰੀ ਦੇ ਭੇਸ ਵਿੱਚ ਕਈ ਅੱਯਾਰ ਅਤੇ ਠੱਗ ਕਿਸਮ ਦੇ ਲੋਕ ਵੀ ਪਨਪ ਰਹੇ ਹਨ |
ਉਨਾਂ ਫ਼ਕੀਰੀ ਦੇ ਭੇਸ ਦੀ ਆੜ ‘ਚ ਨੌਜਵਾਨਾਂ ਨੂੰ ਨਸ਼ੇਬਾਜ਼ੀ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਜਾਲ ਵਿੱਚ ਫਸਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਵਪਾਰੀ ਕਿਸਮ ਦੇ ਨਕਲੀ ਸੂਫ਼ੀਆਂ ਤੋਂ ਸਾਵਧਾਨ ਰਹਿਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸਲ ਸੂਫ਼ੀਆਂ ਦੇ ਅਸਲ ਸੰਦੇਸ਼ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਲਿਜਾਣ ਲਈ ਜਲਦ ਹੀ ਸੂਫ਼ੀ ਸੰਵਾਦ ਸੰਸਥਾ ਨਵੇਂ ਦੌਰ ਦੀਆਂ ਲੋੜਾਂ ਅਨੁਸਾਰ ਆਪਣੇ ਕਈ ਪ੍ਰੋਜੈਕਟ ਉਲੀਕੇਗੀ | ਵਰਨਣਯੋਗ ਹੈ ਕਿ ਹੁਣ ਤੀਕ ਕਈ ਸੂਫ਼ੀ ਸੰਤ ਵਿਦਵਾਨਾਂ ਨੂੰ ਸਨਮਾਨਿਤ ਕਰ ਚੁੱਕੀ ਸੂਫ਼ੀ ਸੰਵਾਦ ਸੰਸਥਾ ਦੇ ਸੱਦੇ ਤੇ ਹੀ ਦਹਾਕਾ ਪਹਿਲਾਂ ਸਾਈਂ ਮੀਆਂ ਮੀਰ ਜੀ ਦੇ ਗੱਦੀ ਨਸ਼ੀਨ ਰਹੇ ਸੱਯਦ ਚੰਨ ਪੀਰ ਕਾਦਰੀ ਪਹਿਲੀ ਵੇਰ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਨ |