
ਹੁਸ਼ਿਆਰਪੁਰ 3 ਅਪ੍ਰੈਲ ( ਤਰਸੇਮ ਦੀਵਾਨਾ ) ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਨਸ਼ਿਆ ਅਤੇ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮੇਜਰ ਸਿੰਘ ਪੁਲਿਸ ਕਪਤਾਨ ਪੀ.ਬੀ.ਆਈ ਦੀ ਰਹਿਨੁਮਾਈ ਹੇਠ ਨਰਿੰਦਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਦਿਹਾਤੀ ਦੀ ਨਿਗਰਾਨੀ ਹੇਠ ਸਬ-ਡਵੀਜਨ ਦਿਹਾਤੀ ਦੇ ਏਰੀਆ ਵਿੱਚ ਲੁੱਟਾ ਖੋਹਾਂ ਅਤੇ ਨਸ਼ਾ ਸਪਲਾਈ ਕਰਨ ਵਾਲੇ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਹਰਿਆਣਾ ਦੀ ਪੁਲਿਸ ਵੱਲੋ ਲੁੱਟਾ ਖੋਹਾ ਅਤੇ ਨਸ਼ਾ ਸਪਲਾਈ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ !
ਐਸ.ਆਈ. ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਡੱਲੇਵਾਲ ਦੇ ਮੋੜ ਤੋਂ ਐਕਟਿਵਾ ਤੇ ਸਵਾਰ ਹੋ ਕੇ ਆ ਰਹੇ ਸਾਦਿਕ ਮੁਹੰਮਦ ਉਰਫ ਆਂਡਾ ਪੁੱਤਰ ਤਾਜ ਮੁਹੰਮਦ ਵਾਸੀ ਸਤੋਰ ਪਰਮਵੀਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਿਲਾਪ ਨਗਰ ਥਾਣਾ ਮਾਡਲ ਟਾਉਨ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਪਾਸੋ 56 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ। ਜਿਸਤੇ ਥਾਣਾ ਹਰਿਆਣਾ ਵਿਖ਼ੇ ਮੁਕੱਦਮਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ ਪੁੱਛਗਿਛ ਕਰਕੇ ਜਿਸ ਵਿਅਕਤੀ ਪਾਸੋ ਇਹ ਵਿਅਕਤੀ ਨਸ਼ੀਲਾ ਪਦਾਰਥ ਖਰੀਦਦੇ ਸੀ, ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਆਪਣਾ ਨਾਮ ਮੁਕੇਸ਼ ਕੁਮਾਰ ਉਰਫ ਚੰਦੂ ਪੁਤਰ ਰਮੇਸ਼ ਚੰਦਰ ਵਾਸੀ ਗਲੀ ਨੰਬਰ 03 ਸ਼ੰਕਰ ਨਗਰ ਦੱਸਿਆ।
ਉਹਨਾਂ ਦੱਸਿਆ ਕਿ ਉਕਤ ਕਥਿਤ ਦੋਸ਼ੀਆ ਪਾਸੋ ਪੁੱਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਉਹ ਨਸ਼ਾ ਸਪਲਾਈ ਅਤੇ ਲੁੱਟਾ ਖੋਹਾਂ ਕਰਦੇ ਹਨ, ਸਾਦਿਕ ਮੁਹੰਮਦ ਉਰਫ ਆਂਡਾ ਅਤੇ ਪਰਮਵੀਰ ਸਿੰਘ ਨੇ ਮੰਨਿਆ ਕਿ ਅਸੀ ਸਰਬਜੀਤ ਸਿੰਘ ਉਰਫ ਸਾਬੀ ਵਾਸੀ ਕਾਂਟੀਆ ਨਾਲ ਰਲ ਕੇ ਸਿਮਰਨ ਢਾਬਾ ਤੋ ਸਵੀਤਰੀ ਪਲਾਈਵੁੱਡ ਫੈਕਟਰੀ ਨੂੰ ਜਾਂਦੀ ਸੜਕ ਤੇ ਐਕਟਿਵਾ ਸਵਾਰ ਵਿਅਕਤੀ ਪਾਸੋ 13 ਹਜਾਰ ਰੁਪਏ ਦੀ ਪਿੰਡ ਕੁਲੀਆ ਨਹਿਰ ਤੇ ਪਿਸਤੋਲ ਨੁਮਾ ਚੀਜ ਦਿਖਾ ਕੇ ਖੋਹੀ ਸੀ। ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋ ਇਸ ਵਾਰਦਾਤ ਵਿਚ ਵਰਤਿਆ ਨਕਲੀ ਪਿਸਤੋਲ, ਇੱਕ ਗੰਡਾਸੀ ਅਤੇ ਵਾਰਦਾਤ ਵਿੱਚ ਵਰਤਿਆ ਕਾਲੇ ਰੰਗ ਦਾ ਮੋਟਰ ਸਾਈਕਲ ਮਾਰਕਾ ਸਪਲੈਡਰ ਬ੍ਰਾਮਦ ਕੀਤਾ ਗਿਆ ਹੈ ।