
ਕੈਬਿਨੇਟ ਮੰਤਰੀ ਮਹਿੰਦਰ ਭਗਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਗੁਜਾਂ (ਕੁੜੀਆਂ) ਦੇ ਨਵੇਂ ਬਣੇ ਸਮਾਰਟ ਕਲਾਸ ਰੂਸ ਦਾ ਕੀਤਾ ਉਦਘਾਟਨ
ਜਲੰਧਰ (ਕਪੂਰ): ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚ ਕੀਤੇ ਕ੍ਰਾਂਤੀਕਾਰੀ ਵਿਕਾਸ ਨੂੰ ਲੋਕਾਂ ਤੱਕ ਪਹੁੰਚਾਉਣਾ ਲਈ ਵੱਖ ਵੱਖ ਕੀਤੇ ਕੰਮਾਂ ਦਾ ਉਦਘਾਟਨ ਕਰ ਰਹੀ ਹੈ।
ਇਸੇ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਗੁਜਾਂ ਕੁੜੀਆਂ ਵਿਖੇ ਬਣੇ ਸਮਾਰਟ ਕਲਾਸ ਰੂਸ
ਦਾ ਉਦਘਾਟਨ ਪੰਜਾਬ ਕੈਬਿਨੇਟ ਮੰਤਰੀ ਸ੍ਰੀ ਮਹਿੰਦਰ ਭਗਤ ਜੀ ਵੱਲੋ ਐਸ.ਐਮ
ਸੀ ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਅਤੇ ਇਲਾਕ਼ਾ ਵਾਸੀਆ ਦੀ ਹਾਜ਼ਰੀ ਵਿੱਚ ਕੀਤਾ।
ਸਟੇਜ ਸਕੱਤਰ ਸ.ਮਨਜਿੰਦਰ ਪਾਲ ਸਿੰਘ ਨੇ ਸਕੂਲ ਹੈੱਡ ਟੀਚਰ ਸ਼੍ਰੀਮਤੀ ਗੁਰਵਿੰਦਰ ਕੌਰ ਦੁਆਰਾ ਸਕੂਲ ਲਈ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਸ਼੍ਰੀਮਤੀ ਹਰਜਿੰਦਰ ਕੌਰ ਦੁਆਰਾ ਦੱਸਿਆ ਗਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਬੜੇ ਸ਼ਲਾਘਾਯੋਗ ਕੰਮ ਕਰ ਰਹੀ ਹੈ। ਸਕੂਲਾਂ ਦੇ ਵਿਕਾਸ ਲਈ ਵੱਡੀ ਗਿਣਤੀ ਵਿੱਚ ਗ੍ਰਾਂਟਾਂ ਦੇ ਕੇ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ।।
ਇਸ ਮੌਕੇਂ ਮਹਿੰਦਰ ਭਗਤ ਜੀ ਨੇ ਕਿਹਾ ਕਿ ਸਰਕਾਰ ਸਕੂਲਾਂ ਦੇ ਵਿਕਾਸ ਲਈ ਵਚਬੱਧ ਹੈ ਉਹਨਾਂ ਸਕੂਲ ਸਟਾਫ਼ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲ ਨੂੰ ਆਰ ਓ ਅਤੇ ਪੱਖੇ ਮੁੱਹਈਆ ਕਰਵਾਉਣ ਬਾਰੇ ਕਿਹਾ ਓਹਨਾਂ ਕਿਹਾ
ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਅਤੇ ਕੋਈ ਵੀ ਬੱਚਾ ਸਕੂਲੀ ਵਿੱਦਿਆ ਤੋਂ ਦੂਰ ਨਹੀਂ ਰਹਿਣ ਚਾਹੀਦਾ।
ਇਸ ਮੌਕੇਂ ਸਾਬਕਾ ਡਿਪਟੀ ਮੇਅਰ ਕਲਜੀਤ ਸਿੰਘ ਭਾਟੀਆ ਨੇ ਸਰਕਾਰ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਕੀਤੇ ਕ੍ਰਾਂਤੀਕਾਰੀ ਵਿਕਾਸ ਬਾਰੇ ਜਾਣੂ ਕਰਵਾਇਆ ।
ਇਸ ਮੌਕੇਂ ਉਪ ਜ਼ਿਲਾ ਸਿੱਖਿਆ ਅਧਿਕਾਰੀ ਸ਼੍ਰੀ ਮੁਨੀਸ਼ ਸ਼ਰਮਾ, ਬਲਾਕ ਸਿੱਖਿਆ ਅਧਿਕਾਰੀ ਸ.ਗੁਰਮੀਤ ਸਿੰਘ ਅਤੇ ਜੀ.ਐਮ.ਸਕੂਲ ਦੀ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਰੀਨਾ ਵੀਂ ਮੋਜੂਦ ਸਨਇਹਨਾਂ ਤੋਂ ਇਲਾਵਾਂ ਮੈਡਮ ਤਰੁਣਾ ,
ਮੋਨਿਕਾ, ਰਜਨੀ ਆਨੰਦ , ਵਿਮੀ ਵਰਮਾ ਨਵਨੀਤ, ਦਆਵੰਤੀ, ਰੁਪਿੰਦਰ ਕੌਰ, ਰੀਟਾ ਕੁਮਾਰੀ , ਕਿਰਨ ਅਤੇ ਕਾਫ਼ੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੋਜੂਦ ਸਨ।