ਐਚ.ਐਮ.ਵੀ. ਦੀ ਵੇਟ ਲਿਫਟਰ ਹਰਮਨਪ੍ਰੀਤ ਕੌਰ ਨੇ ਬਣਾਇਆ ਨੈਸ਼ਨਲ ਰਿਕਾਰਡ

0
30
ਵੇਟ ਲਿਫਟਰ

ਜਲੰਧਰ 30 ਅਕਤੂਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਵੇਟ ਲਿਫਟਰ ਹਰਮਨਪ੍ਰੀਤ ਕੌਰ ਨੇ ਕਾਂਗੜਾ ਵਿੱਚ ਆਯੋਜਿਤ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ 76 ਕਿਲੋ ਵਰਗ ਵਿੱਚ ਨੈਸ਼ਨਲ ਰਿਕਾਰਡ ਕਾਇਮ ਕੀਤਾ। ਹਰਮਨਪ੍ਰੀਤ ਕੌਰ ਨੇ 76 ਕਿਲੋ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਕਲੀਨ ਐਂਡ ਜਰਕ ਕੈਟੇਗਰੀ ਵਿੱਚ ਨੈਸ਼ਨਲ ਰਿਕਾਰਡ ਬਣਾਇਆ। ਹਰਮਨਪ੍ਰੀਤ ਕੌਰ ਦੀ ਬੈਸਟ ਲਿਫਟ 127 ਕਿਲੋ ਰਹੀ ਅਤੇ ਟੂਰਨਾਮੈਂਟ ਵਿੱਚ ਓਵਰਆਲ 223 ਕਿਲੋ ਭਾਰ ਚੁੱਕ ਕੇ ਹਰਮਨਪ੍ਰੀਤ ਨੇ ਨੈਸ਼ਨਲ ਰਿਕਾਰਡ ਬਣਾਇਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਹਰਮਨਪ੍ਰੀਤ ਕੌਰ ਅਤੇ ਉਸਦੇ ਕੋਚ ਸੁਖਵਿੰਦਰ ਪਾਲ ਸਿੰਘ ਨੂੰ ਵੀ ਵਧਾਈ ਦਿੱਤੀ। ਸਪੋਰਟਸ ਫੈਕਲਟੀ ਡਾ. ਨਵਨੀਤ ਕੌਰ ਅਤੇ ਸ਼੍ਰੀਮਤੀ ਰਮਨਦੀਪ ਕੌਰ ਵੀ ਮੌਜੂਦ ਰਹੇ।

LEAVE A REPLY