ਜਲੰਧਰ 27 ਨਵੰਬਰ (ਨੀਤੂ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸੇ ਤਹਿਤ ਕਾਲਜ ਆਪਣੇ ਵਿਦਿਆਰਥੀਆਂ ਰਾਸ਼ਟਰੀ ਪੱਧਰ ਦੇ ਕੈਂਪਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਅਤੇ ਉਹਨਾਂ ਦੇ ਗੁਣਾਂ ਦੀ ਪੜਚੋਲ ਕਰਨ ਦੇ ਭਰਪੂਰ ਮੌਕੇ ਪ੍ਰਦਾਨ ਕਰਦਾ ਹੈ। ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ, ਕਾਲਜ ਦੇ ਵਿਦਿਆਰਥੀਆਂ ਨੇ ਰਾਜਸਥਾਨ ਵਿੱਚ ਐਨ.ਐਸ.ਐਸ. ਪ੍ਰੀ ਆਰਡੀ ਕੈਂਪ ਅਤੇ ਹਰਿਆਣਾ ਵਿੱਚ ੦੨ ਰਾਸ਼ਟਰੀ ਏਕਤਾ ਕੈਂਪਾਂ ਵਿੱਚ ਭਾਗ ਲਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਲੰਟੀਅਰਾਂ ਵਧਾਈ ਦਿੱਤੀ ਅਤੇ ਹੋਰ ਵਿਦਿਆਰਥੀਆਂ ਵਿਚ ਰਾਸ਼ਟਰੀ ਏਕਤਾ ਦਾ ਸੰਦੇਸ਼ ਫੈਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਸਿੱਧੀ ਵਾਲੇ ਇਹ ਕੈਂਪ ਵਿਦਿਆਰਥੀਆਂ ਆਪਣੀਆਂ ਅੰਦਰੂਨੀ ਸ਼ਕਤੀਆਂ ਦੀ ਪੜਚੋਲ ਕਰਨ ਅਤੇ ਦੂਜੇ ਰਾਜਾਂ ਦੇ ਸੱਭਿਆਚਾਰ ਸਿੱਖਣ ਲਈ ਵੱਖੁਵੱਖ ਪਲੇਟਫਾਰਮ ਪ੍ਰਦਾਨ ਕਰਦੇ ਹਨ।
ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਵਲੰਟੀਅਰ ਜਸਕਰਨ ਸਿੰਘ ਅਤੇ ਕਰਮਨਵੀਰ ਸਿੰਘ ਨੇ ਭਿਵਾਨੀ, ਹਰਿਆਣਾ ਵਿਖੇ ਐਨ.ਆਈ.ਸੀ. ਵਿੱਚ ਸ਼ਮੂਲੀਅਤ ਕੀਤੀ, ਜਦਕਿ ਕਿਰਨਦੀਪ ਕੌਰ ਅਤੇ ਜਸਕਰਨ ਗਧਰਾ ਨੇ ਐਨ.ਆਈ.ਸੀ. ਜੀਂਦ, ਹਰਿਆਣਾ ਵਿਖੇ ਪੰਜਾਬ ਦੀ ਨੁਮਾਇੰਦਗੀ ਕੀਤੀ। ਵਾਲੰਟੀਅਰ ਸਾਦੀਆ ਨੇ ਜੈਪੁਰ, ਰਾਜਸਥਾਨ ਵਿਖੇ ਐਨ.ਐਸ.ਐਸ. ਪ੍ਰੀ ਆਰਡੀ ਕੈਂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ, ਚੀਫ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਐਨ.ਆਈ.ਸੀ. ਜੀਂਦ, ਹਰਿਆਣਾ ਵਿਖੇ ਪੰਜਾਬ ਦਲ ਦੀ ਅਗਵਾਈ ਕੀਤੀ। ਵਲੰਟੀਅਰਾਂ ਅਤੇ ਪ੍ਰੋਗਰਾਮ ਅਫਸਰ ਨੇ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਕਾਲਜ ਗਵਰਨਿੰਗ ਕੌਂਸਲ, ਪ੍ਰਿੰਸੀਪਲ ਅਤੇ ਸਟੇਟ ਐਨ.ਐਸ.ਐਸ. ਸੈੱਲ, ਚੰਡੀਗੜ੍ਹ ਦਾ ਧੰਨਵਾਦ ਕੀਤਾ।