ਸਿੱਖਿਆ ਦੇ ਸੁਧਾਰ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਲੰਧਰ ਸ੍ਰੀਮਤੀ ਹਰਜਿੰਦਰ ਕੌਰ ਜੀ ਦਾ ਸਕੂਲਾਂ ਵਿਚ ਲਗਾਤਾਰ ਫੇਰੀ ਦਾ ਦੌਰ ਜਾਰੀ
ਜਲੰਧਰ (ਕਪੂਰ) :- ਸਿੱਖਿਆ ਦੇ ਸੁਧਾਰ ਲਈ ਜਲੰਧਰ ਪ੍ਰਸ਼ਾਸ਼ਨ ਪੂਰੀ ਤਰਾਂ ਸਜਗ ਹੈ ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਹਰਜਿੰਦਰ ਕੌਰ ਜੀ ਲਗਾਤਰ ਉਪਰਾਲਾ ਕਰਕੇ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆ ਦੇ ਪੜ੍ਹਾਈ ਦੇ ਪੱਧਰ ਦੀ ਜਾਂਚ ਕਰ ਰਹੇ ਹਨ ਅਤੇ ਬੱਚਿਆ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਉਪਰਾਲਾ ਕਰ ਰਹੇ ਹਨ।
ਇਸੇ ਲੜੀ ਤਹਿਤ ਉਹਨਾਂ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਬੱਚਿਆ ਦਾ ਪੜ੍ਹਾਈ ਦਾ ਪੱਧਰ ਜਾਂਚਿਆ। ਉਹਨਾਂ ਬੱਚਿਆ ਨੂੰ ਆਪ ਪੜਾਇਆ ਅਤੇ ਬੱਚਿਆ ਕੋਲ ਵੱਖ ਵੱਖ ਸਵਾਲ ਕਰਵਾਏ ਅਤੇ ਪ੍ਰਸ਼ਨ ਪੁੱਛੇ।
ਉਹਨਾਂ ਅਧਿਆਪਕਾ ਨੂੰ ਬੱਚਿਆ ਵਿੱਚ ਪੜ੍ਹਾਈ ਪ੍ਰਤੀ ਰੂਚੀ ਵਧਾਉਣ ਲਈ ਨਵੇਂ ਨਵੇਂ ਨੁਕਤੇ ਦਸੇ। ਉਹਨਾਂ ਬੱਚਿਆ ਦੇ ਪੱਧਰ ਤੇ ਆਪਣੀ ਸੰਤੁਸ਼ਟੀ ਪ੍ਰਗਟਾਈ ਅਤੇ ਅਧਿਆਪਕਾ ਅਤੇ ਬੱਚਿਆ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਰਜਨੀ, ਸਕੂਲ ਸਟਾਫ ਸੰਜੀਵ ਕਪੂਰ, ਹਰਸ਼, ਤੇਜਿੰਦਰ ਅਰੋੜਾ, ਜਯੋਤੀ ਪਾਲ, ਸਵਿਤਾ, ਮੀਨਾਕਸ਼ੀ ਆਦਿ ਹਾਜ਼ਰ ਸਨ।