ਖੁਸ਼ੀਆਂ ਦਾ ਘਰ -ਫਿਨਲੈਂਡ (ਭਾਗ-1)

    0
    55

    ਖੁਸ਼ੀਆਂ ਦਾ ਘਰ -ਫਿਨਲੈਂਡ (ਭਾਗ-1)

    • Google+

    ਜਲੰਧਰ (ਕਪੂਰ)::ਸੰਸਾਰ ਵਿੱਚ ਕੁੱਲ 195 ਦੇਸ਼ ਹਨ I ਹਰ ਇੱਕ ਦੇਸ਼ ਦੂਸਰੇ ਦੇਸ਼ ਤੋਂ ਕਿਸੇ ਨਾ ਕਿਸੇ ਕਾਰਨ ਭਿੰਨਤਾ ਰੱਖਦਾ ਹੈ। ਕਿਸੇ ਦੇਸ਼ ਦੀ ਕਿਸੇ ਦੂਸਰੇ ਦੇਸ਼ ਦਾ ਤੁਲਨਾ ਕਰਨੀ ਮੈਨੂੰ ਨਹੀਂ ਲੱਗਦਾ ਇਹ ਉਚਿਤ ਕਾਰਜ ਹੋਵੇਗਾ I ਕਿਉਂਕਿ ਹਰੇਕ ਦੇਸ਼ ਆਪਣੇ ਆਰਥਿਕ,ਸਮਾਜਿਕ,ਭੂਗੋਲਿਕ ਅਤੇ ਰਾਜਨੀਤਿਕ ਕਾਰਨਾਂ ਕਰਕੇ ਆਪਸ ਵਿੱਚ ਅੰਤਰ ਰੱਖਦਾ ਹੈ ਜਿਸ ਸਦਕਾ ਹੀ ਦੇਸ਼ ਵਿਕਾਸਸ਼ੀਲ ਜਾਂ ਵਿਕਸਿਤ ਦੇਸ਼ ਕਹਾਉਂਦਾ ਹੈ I ਬਿਨਾਂ ਕਿਸੇ ਤੁਲਨਾ ਤੋਂ ਮੈਂ ਅੱਜ ਗੱਲ ਕਰਨ ਜਾ ਰਿਹਾ ਯੂਰਪ ਮਹਾਦੀਪ ਦੇ ਦੇਸ਼ ਫ਼ਿਨਲੈਂਡ ਦੀ I
    ਫਿਨਲੈਂਡ ਸਿਰਫ ਯੂਰਪ ਦਾ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ I ਇਸ ਦੇਸ਼ ਨੇ ਪੂਰੀ ਦੁਨੀਆ ਨੂੰ ਜੀਣ ਦਾ ਤਰੀਕਾ ਦੱਸਿਆ ਅਤੇ ਆਪਣੀ ਇਸ ਖੁਸ਼ਮਜਾਜੀ ਲਈ ਪ੍ਰਸਿੱਧ ਹੋਇਆ I ਇਥੋਂ ਦੇ ਲੋਕਾਂ ਵਿੱਚ ਈਰਖਾ ਅਤੇ ਮਨ ਦਾ ਸਾੜੇ ਨਾਂ ਦਾ ਕੋਈ ਅੰਸ਼ ਨਹੀਂ ਹੈ, ਸ਼ਾਇਦ ਇਸੇ ਕਰਕੇ ਹੀ ਇਹ ਦੇਸ਼ ਨੂੰ 2019 ਵਿੱਚ ਖੁਸ਼ਹਾਲ ਦੇਸ਼ ਐਲਾਨਿਆ ਗਿਆ ਇਸ ਦਾ ਮੁੱਖ ਕਾਰਨ ਇੱਥੋਂ ਦੀ ਕਾਨੂੰਨ ਵਿਵਸਥਾ ਕਹੀ ਜਾ ਸਕਦੀ ਹੈ I ਅਜੇ ਤੱਕ ਭਰਿਸ਼ਟਾਚਾਰ ਦੀ ਸੇਕ ਨੇ ਆਪਣੀ ਜਕੜ ਇਸ ਦੇਸ਼ ਵਿੱਚ ਨਹੀਂ ਬਣਾਈ ਇਸ ਤਰਾਂ ਇਥੇ ਜੁਰਮ ਰੇਟ ਵੀ ਜ਼ੀਰੋ ਪ੍ਰਤੀਸ਼ਤ ਹੈ ਇਹਨਾਂ ਕਾਰਨਾਂ ਕਰਕੇ ਹੀ ਔਰਤਾਂ ਅੱਧੀ ਰਾਤ ਤੱਕ ਇਕੱਲੀਆਂ ਬਾਹਰ ਘੁੰਮ ਸਕਦੀਆਂ ਹਨ I ਇਥੋਂ ਦੇ ਲੋਕ ਬਹੁਤ ਮਿਹਨਤੀ ਇਮਾਨਦਾਰ ਤੇ ਕਾਨੂੰਨ ਨੂੰ ਮੰਨਣ ਵਾਲੇ ਹਨ I ਇਹਨਾਂ ਲੋਕਾਂ ਵਿੱਚ ਅਨੁਸ਼ਾਸਨ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹੈ I ਜੇਕਰ ਕੋਈ ਕਾਰ ਚਾਲਕ ਤੈਅ ਗਤੀ ਤੋਂ ਜਿਆਦਾ ਤੇਜ਼ ਗੱਡੀ ਚਲਾਉਂਦਾ ਹੈ ਤਾਂ ਬਹੁਤ ਭਾਰੀ ਚਲਾਨ ਭਰਨੇ ਪੈਂਦੇ ਹਨ,ਇਹ ਚਲਾਨ ਉਹਨਾਂ ਦੀ ਆਮਦਨ ਦੇ ਅਨੁਸਾਰ ਹੁੰਦੇ ਹਨ I ਜਿਨ੍ਹੀ ਵੱਡੀ ਆਮਦਨ, ਉਨ੍ਹਾਂ ਵੱਡਾ ਚਲਾਨ Iਇਥੋਂ ਦੀ ਜਨਤਾ ਕੋਲੋਂ 40% ਤੱਕ ਟੈਕਸ ਵਸੂਲਿਆ ਜਾਂਦਾ ਹੈ l ਇਨ੍ਹਾਂ ਟੈਕਸ ਲੈਣ ਤੋਂ ਬਾਅਦ ਵੀ ਲੋਕ ਖੁਸ਼ ਹਨ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ I ਸਿਹਤ ਅਤੇ ਸਿੱਖਿਆ ਬਿਲਕੁਲ ਮੁਫਤ ਹੈ, ਪਰ ਇਨਸਾਨੀਅਤ ਦੀ ਬਹੁਤ ਕੀਮਤ ਹੈ l ਫਿਨਲੈਂਡ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਨੌਕਰੀ ਲਗਵਾਉਣ ਵਿੱਚ ਸਹਾਇਤਾ ਕਰਦੀ ਹੈ ਅਤੇ ਬੇਰੁਜ਼ਗਾਰੀ ਸਮੇਂ ਉਹਨਾਂ ਨੂੰ 800 ਯੂਰੋ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦਿੰਦੀ ਹੈ, ਜੋ ਕਿ ਭਾਰਤ ਦਾ ਲਗਭਗ 80 ਹਜਾਰ ਰੁਪਏ ਦੇ ਬਰਾਬਰ ਹੈ I
    56 ਲੱਖ ਆਬਾਦੀ ਵਾਲਾ ਦੇਸ਼ ਫਿਨਲੈਂਡ ਦੇਸ਼ ਪੱਛਮ ਵਿੱਚ ਸਵੀਡਨ ਅਤੇ ਪੂਰਵ ਵਿੱਚ ਰੂਸ ਦੇ ਵਿਚਕਾਰ ਸਥਿਤ ਹੈ I I ਇਨ੍ਹੀ ਘੱਟ ਆਬਾਦੀ ਹੀ ਸ਼ਾਇਦ ਸਕੂਨ ਤੇ ਸ਼ਾਂਤੀ ਦਾ ਪਸਾਰ ਕਰਦੀ ਹੈ I ਇਥੋਂ ਦੀ ਬਹੁਤੀ ਆਬਾਦੀ ਪਿੰਡਾਂ ਵਿੱਚ ਹੀ ਰਹਿੰਦੀ ਹੈ I ਇਥੋਂ ਦੇ ਲੋਕ ਤੁਰਨ ਅਤੇ ਸਾਈਕਲ ਚਲਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਹਨ I ਇਸੇ ਕਾਰਨ ਗੱਡੀਆਂ ਬਹੁਤ ਘੱਟ ਹਨ ਜਿਸ ਕਾਰਨ ਪ੍ਰਦੂਸ਼ਣ ਵੀ ਬਹੁਤ ਘੱਟ ਹੈI ਹਵਾ ਦਾ ਕੁਆਲਟੀ ਇੰਡੈਕਸ ਰੇਟ ਬਹੁਤ ਉੱਤਮ ਵਿੱਚ ਹੈ ਤੇ ਲੋਕ ਘੱਟ ਬਿਮਾਰ ਹੁੰਦੇ ਹਨ Iਇਥੋਂ ਦੇ ਲੋਕ ਨੂੰ ਕਾਫੀ ਪੀਣਾ ਬਹੁਤ ਪਸੰਦ ਹੈ Iਇਥੇ 36 ਤਰ੍ਹਾਂ ਦੀ ਕਾਫੀ ਉਗਾਈ ਜਾਂਦੀ ਹੈI ਇਥੋਂ ਦਾ ਹਰੇਕ ਵਿਅਕਤੀ ਪ੍ਰਤੀ ਸਾਲ ਲਗਭਗ 12 ਕਿਲੋ ਕਾਫੀ ਗਟਕ ਜਾਂਦਾ ਹੈ I ਇਸ ਕਾਰਨ ਇਹ ਦੇਸ਼ ਦੁੱਧ ਦਾ ਵੀ ਵੱਡਾ ਖੱਪਤਕਾਰ ਹੈ I
    ਫਿਨਲੈਂਡ ਨੂੰ ਝੀਲਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਕਿਉਂਕਿ ਇਥੇ ਲਗਭਗ ਦੋ ਲੱਖ ਦੇ ਕਰੀਬ ਛੋਟੀਆਂ ਵੱਡੀਆਂ ਝੀਲਾਂ ਹਨI ਇੱਥੇ ਨੌਂ ਮਹੀਨੇ ਠੰਡ ਪੈਂਦੀ ਹੈ ਅਤੇ ਔਸਤਨ ਤਾਪਮਾਨ ਲਗਭਗ -5° ਪਾਇਆ ਜਾਂਦਾ ਹੈI ਅਗਸਤ ਤੋਂ ਜੂਨ ਤੱਕ ਫਿਨਲੈਂਡ ਘੁੰਮਣ ਲਈ ਇਕ ਦਮ ਉੱਤਮ ਸਮਾਂ ਹੈ I ਫਿਨਲੈਂਡ ਵਿੱਚ ਕਈ ਜਗ੍ਹਾ ਉੱਪਰ 73 ਦਿਨ ਤੱਕ ਸੂਰਜ ਨਹੀਂ ਸ਼ਿਪਦਾ ਅਤੇ 23 ਘੰਟੇ ਤੱਕ ਦਿਨ ਰਹਿੰਦਾ ਹੈ Iਫਿਨਲੈਂਡ ਦੇ ਲੋਕਾਂ ਨੂੰ ਫਿਨਸ ਜਾਂ ਫਿਨਿਸ਼ ਕਿਹਾ ਜਾਂਦਾ ਹੈ,ਇਥੇ ਪ੍ਰਮੁੱਖ ਦੋ ਭਾਸ਼ਵਾਂ ਫਿਨਿਸ਼ ਤੇ ਸਵੀਡਿਸ਼ ਬੋਲੀਆਂ ਜਾਂਦੀਆਂ ਹਨ I ਇਥੋਂ ਦੀਆਂ ਜੇਲਾਂ ਵੀ ਵਧੀਆ ਪ੍ਰਬੰਧਨ ਕਾਰਨ ਵਿਸ਼ਵ ਭਰ ਵਿੱਚ ਮਸ਼ਹੂਰ ਹਨ I
    ਫਿਨਲੈਂਡ ਪਾਸਪੋਰਟ ਦੁਨੀਆਂ ਦਾ ਚੌਥੇ ਨੰਬਰ ਦਾ ਬੇਹਤਰੀਨ ਪਾਸਪੋਰਟ ਹੈ I ਫਿਨਲੈਂਡ ਪਾਸਪੋਰਟ ਹੋਲਡਰ 180 ਦੇਸ਼ਾਂ ਵਿੱਚ ਸਫ਼ਰ ਕਰ ਸਕਦੇ ਹਨ Iਇਥੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਹਨI ਇਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਚਿਰ ਔਰਤਾਂ ਅੱਗੇ ਨਹੀਂ ਆਉਂਦੀਆਂ, ਸਮਾਜ ਕਦੇ ਅੱਗੇ ਨਹੀਂ ਵੱਧ ਸਕਦਾ I 1906 ਵਿੱਚ ਸਭ ਤੋਂ ਪਹਿਲਾਂ ਫਿਨਲੈਂਡ ਨੇ ਹੀ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾI ਇਥੋਂ ਦੇ ਲੋਕ ਗੱਪਾਂ ਮਾਰਨ ਤੇ ਮੋਬਾਇਲ ਚਲਾਉਣ ਨਾਲੋਂ ਕਿਤਾਬਾਂ ਪੜਨ ਨੂੰ ਵੱਧ ਤਰਜੀਹ ਦਿੰਦੇ ਹਨ। ਹਰ ਵਿਅਕਤੀ ਸਾਲ ਵਿੱਚ ਲਗਭਗ 12 ਤੋਂ 16 ਕਿਤਾਬਾਂ ਪੜ ਲੈਂਦਾ ਹੈ I ਭਾਰਤ ਵਿੱਚ ਇੱਕ ਸਮੇਂ ਦੀ ਸਭ ਤੋਂ ਪ੍ਰਸਿੱਧ ਮੋਬਾਇਲ ਕੰਪਨੀ ਨੋਕੀਆ ਫਿਨਲੈਂਡ ਦੀ ਹੈ।ਐਂਗਰੀ ਬਰਡ ਗੇਮ ਦਾ ਨਿਰਮਾਤਾ ਕੰਪਨੀ ਰੋਵੀਓ ਵੀ ਫਿਨਲੈਂਡ ਦੇਸ਼ ਦੀ ਹੀ ਹੈI ਸੈਂਟਾ ਕਲੋਜ ਦਾ ਅਸਲੀ ਘਰ ਲੈਪਲੈਂਡ ਮੰਨਿਆ ਜਾਂਦਾ ਹੀ ਜੋ ਕਿ ਫਿਨਲੈਂਡ ਵਿੱਚ ਹੈI ਫਿਨਲੈਂਡ ਦੀ ਆਮਦਨ ਦੇ ਮੁੱਖ ਸਰੋਤ ਜੰਗਲ,ਮੈਟਲ,ਤਕਨੀਕ, ਕਾਲ ਸੈਂਟਰ ਹਨ I ਇਹ ਲੋਕ ਐਨੀਮਲ ਲਵਰ ਵੀ ਕਹਾਏ ਜਾਂਦੇ ਹਨ,ਉਹ ਜਿਹੜਾ ਜਾਨਵਰ ਇੱਕ ਵਾਰ ਪਾਲਦੇ ਹਨ ਉਸ ਨੂੰ ਕਦੇ ਵੀ ਵੇਚਿਆ ਨਹੀਂ ਜਾ ਸਕਦਾ I
    ਹੈਲਸਿੰਕੀ, ਫਿਨਲੈਂਡ ਦੀ ਰਾਜਧਾਨੀ ਹੈ Iਇਸ ਨੂੰ ਬਲੂ ਸਿਟੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਮੁੰਦਰ ਦੁਆਰਾ ਘਿਰਿਆ ਹੋਇਆ ਸ਼ਹਿਰ ਹੈI ਇਹ ਸ਼ਹਿਰ ਸਮੁੰਦਰੀ ਕਿਨਾਰੇ, ਸਮੁੰਦਰੀ ਖਾਣੇ, ਬੌਟਿੰਗ ਅਤੇ ਆਪਣੇ ਸਾਥੀ ਨਾਲ ਸੈਰ ਕਰਨ ਲਈ ਮਸ਼ਹੂਰ ਹੈI ਇੱਥੇ ਹਰ ਸਾਲ ਲੱਖਾਂ ਸੈਲਾਨੀ ਘੁੰਮਣ ਲਈ ਆਉਂਦੇ ਹਨI I I ਸਟੋਕ- ਮੈਨ ਇਥੋਂ ਦਾ ਨੰਬਰ ਇੱਕ ਬ੍ਰਾਂਡ ਹੈI ਹੈਲਸਿੰਕੀ ਵਿਖ਼ੇ ਰਾਤ ਦਾ ਨਜਾਰਾ ਵੇਖਣ ਵਾਲਾ ਹੁੰਦਾ ਹੈ I ਲਾਈਟਾਂ,ਨਾਈਟ ਕਲੱਬ, ਡਾਂਸ ਤੇ ਸੰਗੀਤ ਹਰ ਰੋਜ਼ ਉਮੜਦਾ ਹੈI ਹਰ ਘਰ ਵਿੱਚੋਂ ਇੱਕ ਜੀਵ ਮਿਊਜ਼ਿਕ ਜਾਂ ਡਾਂਸ ਲਵਰ ਮਿਲ ਹੀ ਜਾਂਦਾ ਹੈ I ਸ਼ਹਿਰ ਵਿੱਚ ਘੁੰਮਦੀਆਂ ਟਰੇਮਾਂ ਦੇਖਣ ਯੋਗ ਹੁੰਦੀਆਂ ਹਨ Iਭਾਰਤੀ ਕਰੰਸੀ ਅਨੁਸਾਰ 5 ਹਜਾਰ ਰੁਪਏ ਦਾ ਬੈੱਡ ਅਤੇ 15000 ਦਾ ਕਮਰਾ ਇੱਥੇ ਆਸਾਨੀ ਨਾਲ ਮਿਲ ਜਾਂਦਾ ਹੈ। ਸਾਈਮਾ ਝੀਲ, ਇਨਾਰੀ ਝੀਲ,ਲਾਇਮੈਨਜੋਕੀ ਨੈਸ਼ਨਲ ਪਾਰਕ, ਹੋਮ ਕੈਸਲ,ਸਮਾਈਲਾ ਕਿਲਾ, ਅਲੈਂਡ ਦੀਪ, ਸ਼ੋਪਿੰਗ ਸਕੇਅਰ ਇਥੋਂ ਦੀਆਂ ਘੁੰਮਣ ਵਾਲੀਆਂ ਪ੍ਰਮੁੱਖ ਜਗ੍ਹਾਂ ਹਨ I
    ਇਥੋਂ ਨੌਰਥ ਕੋਰੀਆ ਤੁਰ ਕੇ ਹੀ ਜਾਇਆ ਜਾ ਸਕਦਾ ਹੈ ਪਰ ਰਸਤੇ ਵਿੱਚ ਰੂਸ ਨੂੰ ਪਾਰ ਕਰਨਾ ਹੋਵੇਗਾ Iਇਥੋਂ ਦਾ ਇੱਕ ਗੋਲਫ ਕੋਰਸ ਅੱਧਾ ਫਿਨਲੈਂਡ ਅਤੇ ਅੱਧਾ ਸਵੀਡਨ ਵਿੱਚ ਹੈ ਜੋ ਕਿ ਆਪਸੀ ਭਾਈਚਾਰੇ ਦੀ ਵਿਸ਼ਵ ਲਈ ਵੱਡੀ ਉਦਾਹਰਨ ਹੈI ਦੋ ਦੇਸ਼ਾਂ ਵਿੱਚ ਕਿਹੋ ਜਿਹੇ ਸਬੰਧ ਹੋਣ,ਜਿੰਦਗੀ ਕਿਦ੍ਹਾ ਜੀਣੀ ਹੈ ਇਹ ਫਿਨਲੈਂਡ ਤੋਂ ਸਿੱਖਿਆ ਜਾ ਸਕਦਾ ਹੈ lਇਥੋਂ ਦੇ ਲੋਕ ਇੱਕ ਦੂਜੇ ਦੀ ਬਹੁਤ ਮਦਦ ਕਰਦੇ ਹਨ ਅਤੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ ਜਿਸ ਕਾਰਨ ਇਹ ਲੋਕ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਮਿਲ ਜੁਲ ਕੇ ਰਹਿੰਦੇ ਹਨ I ਇਹਨਾਂ ਦਾ ਮੰਨਣਾ ਹੈ ਕਿ ਜੇ ਅਸੀਂ ਮਿਲ ਕੇ ਰਹਾਂ ਗੇ ਤਾਂ ਹੀ ਦੇਸ ਅੱਗੇ ਵਧੇਗਾ I ਇਨ੍ਹਾਂ ਕਾਰਨਾਂ ਕਰਕੇ ਹੀ ਇਹ ਦੇਸ਼ ਖੁਸ਼ੀਆਂ ਦਾ ਦੇਸ਼ ਕਹਾਉਂਦਾ ਹੈ I
    ਦੀਪਕ ਕੁਮਾਰ (ਹੈੱਡ ਟੀਚਰ)

    LEAVE A REPLY