
ਸਟੂਡੈਂਟ ਪੁਲਿਸ ਕੈਡਟ(SPC) ਪ੍ਰੋਗਰਾਮ ਅਧੀਨ ਟਰੈਫਿਕ ਜਾਗਰੂਕਤਾ ਸੈਮੀਨਾਰí
ਵਿਦਿਆਰਥੀਆਂ ਨੂੰ ਸੜਕ ਸੁਰੱਖਿਆ, “ਇੱਕ ਪੇੜ ਮਾਂ ਕੇ ਨਾਮ” ਅਤੇ ਪਲਾਸਟਿਕ ਮੁਕਤ ਮੁਹਿੰਮ ਬਾਰੇ ਦਿੱਤਾ ਸੰਦੇਸ਼
ਕਪੂਰਥਲਾ (ਐਸ. ਕੇ. ਕਪੂਰ), 02 ਮਾਰਚ 2026 —
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੱਖਣ ਕੇ ਪੱਡਾ ਵਿਖੇ ਅੱਜ SPC (ਸਟੂਡੈਂਟ ਪੁਲਿਸ ਕੈਡਟ) ਪ੍ਰੋਗਰਾਮ ਅਧੀਨ ਟਰੈਫਿਕ ਨਿਯਮਾਂ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਕਪੂਰਥਲਾ ਟਰੈਫਿਕ ਸੈਲ ਦੇ ਇੰਚਾਰਜ ਰਿਟਾਇਰ ਏਐਸਆਈ ਗੁਰਬਚਨ ਸਿੰਘ ਜੀ ਅਤੇ ਜੋਗਿੰਦਰ ਸਿੰਘ ਜੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟਰੈਫਿਕ ਸੰਕੇਤਾਂ ਦੀ ਪਾਲਣਾ, ਹੈਲਮੈਟ ਅਤੇ ਸੀਟ ਬੈਲਟ ਦੀ ਲਾਜ਼ਮੀ ਵਰਤੋਂ, ਨਾਬਾਲਗ ਡਰਾਈਵਿੰਗ ਤੋਂ ਬਚਣ ਅਤੇ ਸੜਕ ਹਾਦਸਿਆਂ ਤੋਂ ਬਚਾਅ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਜੇਕਰ ਅੱਜ ਤੋਂ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲੱਗ ਪਏ, ਤਾਂ ਭਵਿੱਖ ਵਿੱਚ ਹਾਦਸਿਆਂ ਦੀ ਦਰ ਵਿੱਚ ਕਾਫ਼ੀ ਕਮੀ ਆ ਸਕਦੀ ਹੈ।
ਸੈਮੀਨਾਰ ਦੌਰਾਨ “ਇੱਕ ਪੇੜ ਮਾਂ ਕੇ ਨਾਮ” ਮੁਹਿੰਮ ਤਹਿਤ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਨਾਲ ਹੀ ਸਕੂਲ ਕੈਂਪਸ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਸੰਦੇਸ਼ ਵੀ ਦਿੱਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੰਕਲਪ ਲਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਸ਼ਮਾ ਜੀ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ।
ਸੈਮੀਨਾਰ ਦੌਰਾਨ ਲੈਕਚਰਾਰ ਬਲਜੀਤ ਸਿੰਘ, ਰਾਕੇਸ਼ ਕੁਮਾਰ, ਪ੍ਰਵੀਨ ਕੁਮਾਰ, ਪਾਇਲ, ਰਾਜਵਿੰਦਰ ਕੌਰ, ਮੈਡਮ ਭਾਰਤੀ, ਮੇਘਾ, ਨੇਹਾ, ਮਮਤਾ ਸੈਣੀ, ਰਵਿੰਦਰ ਕੌਰ, ਜਸਪ੍ਰੀਤ ਕੌਰ, ਹਰਮਿੰਦਰ ਕੌਰ, ਸਤੀਸ਼ ਕੁਮਾਰ ਸ਼ਰਮਾ, ਅਵਤਾਰ ਚੰਦ, ਲਖਵਿੰਦਰ ਸਿੰਘ, ਚਰਨਜੀਤ ਸਿੰਘ (ਕੈਂਪਸ ਮੈਨੇਜਰ), ਹਰਪ੍ਰੀਤ ਸਿੰਘ (ਐਸ.ਐਲ.ਏ), ਵਿਕਾਸ ਸ਼ਰਮਾ ਅਤੇ ਨਵਦੀਪ ਸੈਣੀ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।
ਅੰਤ ਵਿੱਚ ਸਮੂਹ ਵਿਦਿਆਰਥੀਆਂ ਨੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਵਾਤਾਵਰਣ ਸੁਰੱਖਿਆ ਲਈ ਆਪਣਾ ਯੋਗਦਾਨ ਦੇਣ ਦਾ ਵਚਨ ਦਿੱਤਾ।


























