Breaking Newsਸੀਐਚਸੀ ਕਰਤਾਰਪੁਰ ਵਿਖੇ ਸਮੂਹ ਏ.ਐਨ.ਐਮ ਅਤੇ ਐਲਐਚਵੀ ਦੀ ਮੀਟਿੰਗ ,ਐਸ.ਐਮ.ਓ. ਜਸਵਿੰਦਰ ਸਿੰਘ ਵੱਲੋਂ ਜੱਚਾ-ਬੱਚਾ ਸਿਹਤ ਸੇਵਾਵਾਂ ਦੀ ਕੀਤੀ ਗਈ ਸਮੀਖਿਆBy Admin - May 3, 20220120 Share on Facebook Tweet on Twitter tweet Google+ ਕਰਤਾਰਪੁਰ (2-5-2022): ਸੀਨੀਅਰ ਮੈਡੀਕਲ ਅਫਸਰ ਜਸਵਿੰਦਰ ਸਿੰਘ ਵੱਲੋਂ ਸੋਮਵਾਰ ਨੂੰ ਸੀਐਚਸੀ ਕਰਤਾਰਪੁਰ ਵਿਖੇ ਬਲਾਕ ਦੇ ਸਮੂਹ ਏ.ਐਨ.ਐਮ. ਅਤੇ ਐਲ.ਐਚ.ਵੀ. ਨਾਲ ਮੀਟਿੰਗ ਕੀਤੀ ਗਈ। ਜਿਸਦਾ ਮੁੱਖ ਮਕਸਦ ਪਿੰਡ ਪੱਧਰ ‘ਤੇ ਜੱਚਾ-ਬੱਚਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕਰਨਾ ਸੀ। ਇਸ ਦੌਰਾਨ ਅਪ੍ਰੈਲ ਮਹੀਨੇ ਵਿੱਚ ਜੱਚਾ-ਬੱਚਾ ਅਤੇ ਸਿਹਤ ਵਿਭਾਗ ਦੇ ਹੋਰ ਕੰਮਾਂ ਨਾਲ ਸੰਬੰਧਤ ਰਿਪੋਰਟਾਂ ਨੂੰ ਵਾਚਿਆ ਗਿਆ।ਡਾ. ਜਸਵਿੰਦਰ ਸਿੰਘ ਵੱਲੋਂ ਮੀਟਿੰਗ ਦੌਰਾਨ ਏ.ਐਨ.ਐਮ. ਨੂੰ ਹਦਾਇਤ ਕੀਤੀ ਗਈ ਕਿ ਆਪਣੇ ਖੇਤਰ ਦੀਆਂ ਵੱਧ ਜੋਖਮ ਵੱਲ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨੇਸ਼ਨ, ਮਿਸ਼ਨ ਇੰਦਰਧਨੁਸ਼ 4.0 ਦੇ ਤੀਜੇ ਰਾਉਂਡ ਸੰਬੰਧੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਬੀ.ਈ.ਈ. ਰਾਕੇਸ਼ ਸਿੰਘ ਨੇ ਸਮੂਹ ਐਲ.ਐਚ.ਵੀ. ਅਤੇ ਏ.ਐਨ.ਐਮ. ਨੂੰ ਕਿਹਾ ਕਿ ਆਪਣੇ ਇਲਾਕੇ ਵਿੱਚ ਜਾਗਰੂਕਤਾ ਗਤੀਵਿਧੀਆਂ ਤੇਜ ਕਰਕੇ ਲੋਕਾਂ ਨੂੰ ਮੌਸਮੀ ਬਿਮਾਰੀਆਂ ਅਤੇ ਸਰਕਾਰ ਦੀਆਂ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਐਲ.ਐਚ.ਵੀ. ਇੰਦਰਾ, ਬੀ.ਐਸ.ਏ. ਅਸ਼ੋਕ ਕੁਮਾਰ ਅਤੇ ਸਿਹਤ ਵਰਕਰ ਬਲਜੀਤ ਸਿੰਘ ਮੌਜੂਦ ਸੀ। Post Views: 58