ਥਾਣਾ ਸਿਟੀ ਨਕੋਦਰ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਸਣੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

0
88

  • Google+

ਜਲੰਧਰ ( ਅੰਕਿਤ ਭਾਸਕਰ ) 28 ਮਈ 

ਸ਼੍ਰੀ ਸਵਪਨ ਸ਼ਰਮਾ , ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ / ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ. ਐੱਸ ਪੁਲਿਸ ਕਪਤਾਨ , ( ਤਫਤੀਸ਼ ) ਦੀ ਅਗਵਾਈ ਹੇਠ ਸ਼੍ਰੀ ਲਖਵਿੰਦਰ ਸਿੰਘ ਮੱਲ ਪੀ.ਪੀ. ਐਸ ਉਪ ਕਪਤਾਨ , ਪੁਲਿਸ ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਦੀ ਹਦਾਇਤ ਤੇ ਸਬ – ਇੰਸਪੈਕਟਰ ਕ੍ਰਿਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਦੀ ਪੁਲਿਸ ਪਾਰਟੀ ਨੇ 02 ਨਸ਼ਾ ਤਸਕਰਾਂ ਪਾਸੋਂ 185 ਨਸ਼ੀਲੀਆ ਗੋਲੀਆ ਬਿਨਾ ਮਾਰਕਾ ਅਤੇ 30 ਨਸ਼ੀਲੇ ਕੈਪਸੂਲ ਬਿਨਾ ਮਾਰਕਾ ਬ੍ਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਲਖਵਿੰਦਰ ਸਿੰਘ ਮੱਲ ਉਪ ਪੁਲਿਸ ਕਪਤਾਨ , ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਏ.ਐਸ.ਆਈ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਬ੍ਰਾਏ ਇਲਾਕਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧੀ ਗਗਨ ਪਾਰਕ ਨਕੋਦਰ ਕੋਲ ਮੌਜੂਦ ਸੀ ਤਾਂ 02 ਨੌਜਵਾਨ ਥੜੇ ਤੇ ਬੈਠੇ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਸੱਜੇ ਪਾਸੇ ਤੇ ਦੂਜਾ ਖੱਬੇ ਪਾਸੇ ਨੂੰ ਦੌੜਨ ਲੱਗਾ ਜਿਹਨਾ ਨੇ ਆਪਣੇ ਹੱਥਾਂ ਵਿੱਚ ਫੜੇ ਮੋਮੀ ਲਿਫਾਫਿਆ ਨੂੰ ਦੂਰ ਸੁੱਟ ਦਿੱਤਾ।ਜਿਹਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹਨਾ ਨੇ ਆਪਣੇ ਨਾਮ ਸੌਰਵ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ , ਗੌਰਵ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਦੱਸੇ ।

ਦੋਸ਼ੀ ਸੌਰਵ ਦੇ ਕਬਜਾ ਵਿੱਚੋਂ 30 ਨਸੀਲੇ ਕੈਪਸੂਲ ਬਿਨਾ ਮਾਰਕਾ ਅਤੇ ਗੌਰਵ ਦੇ ਕਬਜਾ ਵਿੱਚੋਂ 185 ਨਸ਼ੀਲ਼ੀਆ ਗੋਲੀਆ ਬਿਨਾ ਮਾਰਕਾ ਬਰਾਮਦ ਹੋਣ ਤੇ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 51 ਮਿਤੀ 27-05-2022 ਅ / ਧ 22 / B – 61-85 NDPS ACT ਥਾਣਾ ਸਿਟੀ ਨਕੋਦਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸੀਆ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਹਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY