ਜੋਨ ਅਤੇ ਜ਼ਿਲ੍ਹਾ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਬਸਤੀ ਬਾਵਾ ਖੇਲ੍ਹ ਦੀ ਚੜ੍ਹਾਈ

0
29

ਜਲੰਧਰ (ਕਪੂਰ):- 68 ਵੀਆਂ ਸਕੂਲ ਜੋਨਲ ਖੇਡਾਂ ਅਤੇ ਜ਼ਿਲ੍ਹਾ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਬਸਤੀ ਬਾਵਾ ਖੇਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਸਕੂਲ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਖੋ-ਖੋ ਕ੍ਰਿਕਟ ਕੁਸ਼ਤੀਆਂ ਕਰਾਟੇ ਅਤੇ ਜਿਮਨਾਸਟਿਕ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜੋਨ ਪੱਧਰ ਤੇ ਖੋ ਖੋ ਟੀਮ ਅੰਡਰ 14 ਸਾਲ ਅਤੇ ਅੰਡਰ 17 ਸਾਲ ਉਮਰ ਵਰਗ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਸਫਰ ਸ਼ੁਰੂ ਕਰਦਿਆਂ ਭਾਗ ਲੈਂਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ।

  • Google+

ਜ਼ਿਲਾ ਪੱਧਰ ਤੇ ਕੁਸ਼ਤੀਆਂ ਲੜਕੇ ਅੰਡਰ 17 ਸਾਲ 45 ਕਿਲੋ ਭਾਰ ਵਿੱਚ ਲਵਿਸ਼ ਨੇ ਦੂਸਰਾ ਸਥਾਨ ਅਤੇ ਕੁਸ਼ਤੀਆਂ ਲੜਕੀਆਂ ਵਿੱਚ ਆਇਸ਼ਾ ਨੇ ਅੰਡਰ 14 ਸਾਲ ਉਮਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਰਾਮਾ ਅੰਡਰ 14 ਸਾਲ ਉਮਰ ਵਰਗ 42 ਕਿਲੋ ਵਿੱਚ ਤੀਸਰਾ ਸਥਾਨ ਅਤੇ ਕਰਾਟੇ ਅੰਡਰ 17 ਲੜਕੀਆਂ ਦੇ ਗਰੁੱਪ 40 ਕਿਲੋ ਵਿੱਚ ਰੌਣਕ ਨੇ ਤੀਸਰਾ ਸਥਾਨ ਹਾਸਲ ਕੀਤਾ ਖੋ ਖੋ ਜਿਲਾ ਪੱਧਰ ਤੇ ਅੰਡਰ 14 ਉਮਰ ਵਰਗ ਵਿੱਚ ਅੰਕੁਸ਼ ਅਤੇ ਅਭੀਰਾਜ ਅਤੇ ਅੰਡਰ 17 ਸਾਲ ਉਮਰ ਉਮਰ ਵਰਗ ਵਿੱਚ ਅਨੁਰਾਜ ਨੇ ਪਹਿਲਾ ਸਥਾਨ ਹਾਸਲ ਕੀਤਾ ਉਹਨਾਂ ਸਕੂਲ ਦੀ ਵਿਦਿਆਰਥਣ ਆਇਸ਼ਾ ਸਟੇਟ ਪੱਧਰ ਤੇ ਮਿਤੀ 17/9/2 4ਤੋਂ 21/9/24 ਕੁਸ਼ਤੀਆਂ ਮੁਕਾਬਲੇ ਪਟਿਆਲੇ ਵਿਖੇ ਭਾਗ ਲੈਣ ਜਾਵੇਗੀ ਇਹਨਾਂ ਖੇਡਾਂ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਦੀ ਜਿੱਤ ਦਾ ਸਿਹਰਾ ਸਕੂਲ ਦੀਆਂ ਦੋਵੇਂ ਡੀ ਪੀ ਈ ਅਧਿਆਪਕ ਰਾਜਵਿੰਦਰ ਕੌਰ ਅਤੇ ਰਜਨੀ ਬਾਲਾ ਜੀ ਨੂੰ ਉਹਨਾਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਕੂਲ ਸਮੇਂ ਤੋਂ ਬਾਅਦ ਵਿਦਿਆਰਥੀਆਂ ਨੂੰ ਵਿਸ਼ੇਸ਼ ਕੋਚਿੰਗ ਦਿੱਤੀ ਇਸ ਮੌਕੇ ਤੇ ਸਕੂਲ ਮੁਖੀ ਪ੍ਰਭਜੋਤ ਕੌਰ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰਾ ਵੱਲੋਂ ਵਿਦਿਆਰਥੀਆਂ ਅਤੇ ਸਪੋਰਟਸ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਕਰਨ ਲਈ ਆਸ਼ੀਰਵਾਦ ਦਿੱਤਾ ਅਤੇ ਸਪੋਰਟਸ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਕਰਨ ਲਈ ਅਸ਼ੀਰਵਾਦ ਦਿੱਤਾ

LEAVE A REPLY