ਸਿਵਲ ਹਸਪਤਾਲ ਵਿਖੇ ਸਥਾਪਤ ਡਾਇਲਸਿਸ ਮਸ਼ੀਨ ਦਾ ਕੀਤਾ ਗਿਆ ਉਦਘਾਟਨ

0
189

ਸਿਵਲ ਹਸਪਤਾਲ ਵਿਖੇ ਸਥਾਪਤ ਡਾਇਲਸਿਸ ਮਸ਼ੀਨ ਦਾ ਐੱਮ.ਪੀ ਤਿਵਾੜੀ ਨੇ ਕੀਤਾ ਉਦਘਾਟਨ

ਰਿਫਲੈਕਸ਼ਨ  ਬਿਊਰੋ:-     ਗੜ੍ਹਸ਼ੰਕਰ, 12 ਜੁਲਾਈ: ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਸਥਾਪਤ ਡਾਇਲਸਿਸ ਮਸ਼ੀਨ ਦਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਉਦਘਾਟਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਤਿਵਾੜੀ ਵੱਲੋਂ ਡਾਇਲਸਿਸ ਮਸ਼ੀਨ ਵਾਸਤੇ 10 ਲੱਖ ਰੁਪਏ ਦੀ ਗਰਾਂਟ ਆਪਣੇ ਐਮ.ਪੀ ਕੋਟੋ ਚੋਂ ਦਿੱਤੀ ਗਈ ਸੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮ.ਪੀ ਤਿਵਾੜੀ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਡਾਇਲਸਿਸ ਮਸ਼ੀਨ ਨਾਲ ਹਸਪਤਾਲ ਚ ਆਉਣ ਵਾਲੇ ਮਰੀਜ਼ਾਂ ਨੂੰ ਬਹੁਤ ਫ਼ਾਇਦਾ ਪਹੁੰਚੇਗਾ ਅਤੇ ਨਿਜੀ ਹਸਪਤਾਲਾਂ ਵਿੱਚ ਮਹਿੰਗੇ ਰੇਟਾਂ ਤੇ ਡਾਇਲਸਿਸ ਕਰਵਾਉਣ ਨਹੀਂ ਜਾਣਾ ਪਵੇਗਾ। ਜਿਸ ਵਾਸਤੇ ਉਨ੍ਹਾਂ ਨੇ ਆਪਣੇ ਐਮ.ਪੀ ਕੋਟੋ ਚੋਂ 10 ਲੱਖ ਦੀ ਗ੍ਰਾਂਟ ਦਿੱਤੀ ਸੀ। ਇਸ ਮੌਕੇ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਸਪਤਾਲ ਦੀਆਂ ਹੋਰ ਜ਼ਰੂਰਤਾਂ ਬਾਰੇ ਵੀ ਜਾਣਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਿਹਤ ਸੁਵਿਧਾਵਾਂ ਚ ਲਗਾਤਾਰ ਸੁਧਾਰ ਜਾਰੀ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵੀ ਹਸਪਤਾਲਾਂ ਚ ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਲਵ ਕੁਮਾਰ ਗੋਲਡੀ ਸਾਬਕਾ ਐਮਐਲਏ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਚਰਨਜੀਤ ਪਾਲ ਐਸਐਮਓ, ਐਸਡੀਐਮ ਅਰਵਿੰਦ ਕੁਮਾਰ, ਆਰਐਸ ਪਠਾਨੀਆ, ਤ੍ਰਿਯੰਬਕ ਦੱਤ ਪ੍ਰਧਾਨ ਐਮਸੀ ਗੜ੍ਹਸ਼ੰਕਰ, ਸਰਿਤਾ ਸ਼ਰਮਾ, ਅਜਾਇਬ ਸਿੰਘ ਬੋਪਾਰਾਏ, ਡਾ ਜਸਵੰਤ ਸਿੰਘ, ਸਰਪੰਚ ਜਤਿੰਦਰ ਜੋਤੀ, ਸਰਪੰਚ ਹਰਜਿੰਦਰ ਸਿੰਘ, ਪੰਕਜ ਕ੍ਰਿਪਾਲ, ਸੁਮਿਤ ਸੋਨੀ ਐਮਸੀ, ਦੀਪਕ ਕੁਮਾਰ ਐਮਸੀ, ਸੰਜੀਵ ਕੰਵਰ ਵੀ ਮੌਜੂਦ ਰਹੇ।

LEAVE A REPLY