ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ-ਡੀ.ਸੀ

  0
  95
  • Google+
  ਮਾਨਸਾ, 30 ਅਪ੍ਰੈਲ: ਅਮਨ
  ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹਾ ਮਾਨਸਾ ’ਚ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਸਕੂਲੀ ਵਾਹਨਾਂ ’ਚ ਨਿਯਮਾਂ ਤਹਿਤ ਵਿਦਿਆਰਥੀਆਂ ਦੇ ਬੈਠਣ ਦੀ ਸਮਰੱਥਾ,  ਅੱਗ ਬੁਝਾਊ ਯੰਤਰ, ਮੁੱਢਲੀ ਸਹਾਇਤਾ ਲਈ ਦਵਾਈਆ (ਫਸਟ ਏਡ ਕਿੱਟ) ਲੇਡੀ ਅਟੈਂਡੈਂਟ, ਵਾਹਨ ’ਤੇ ਸਕੂਲ ਪਿ੍ਰੰਸੀਪਲ ਅਤੇ ਵਾਹਨ ਮਾਲਕ ਦਾ ਨਾਮ ਅਤੇ ਫੋਨ ਨੰਬਰ ਆਦਿ ਹਰ ਹਾਲਤ ’ਚ ਹੋਣਾ ਚਾਹੀਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦਿੱਤੀ।
  ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਨੇ ਕਿਹਾ ਕਿ ਸਕੂਲੀ ਵਾਹਨਾਂ ਦੀ ਚੈਕਿੰਗ ਪ੍ਰਕਿਰਿਆ ਲਈ ਵਿੱਢੀ ਮੁਹਿੰਮ ਦੌਰਾਨ ਬੁਢਲਾਡਾ, ਸਰਦੂਲਗੜ੍ਹ, ਮਾਨਸਾ ਵਿਖੇ ਐਸ.ਡੀ.ਐਮ ਪੱਧਰ ’ਤੇ ਵੱਖ-ਵੱਖ ਥਾਵਾਂ ਤੇ ਨਿਰੀਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਾਲਾਨ ਕਰਨ ਦੇ ਨਾਲ ਵਾਹਨ ਚਾਲਕਾਂ ਨੂੰ ਨਸ਼ਾ ਰਹਿਤ ਡਰਾਈਵਿੰਗ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨਾ ਤੇ ਲਾਲ ਬੱਤੀ ਦੇ ਰੁਕਣ ਅਤੇ ਹਰੀ ਬੱਤੀ ਤੇ ਚਲਣਾ ਹਰੇਕ ਵਾਹਨ ਚਾਲਕ ਦੀ ਨਿੱਜੀ ਜਿੰਮੇਵਾਰੀ ਹੈ।
  ਸ੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਵਾਹਨ ਚਲਾਉਣ ਲਈ ਹਰੇਕ ਵਿਅਕਤੀ ਕੋਲ ਡਰਾਈਵਿੰਗ ਲਾਇਸੰਸ ਲਾਜ਼ਮੀ ਹੋਣਾ ਚਾਹੀਦਾ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਵੀ ਸਕੂਲੀ ਬੱਸਾਂ ਅਤੇ ਹੋਰ ਵਾਹਨਾਂ ਦੇ ਦਸਤਾਵੇਜ਼ ਪੂਰਾ ਰੱਖਣ ਅਤੇ ਨਾਬਾਲਗ ਬੱਚਿਆ ਨੂੰ ਸਕੂਲਾਂ ਅੰਦਰ ਵਾਹਨ ਨਾ ਲਿਆਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

  LEAVE A REPLY