ਰਾਜਾ ਵੜਿੰਗ ਨੇ 40 ਦਿਨਾਂ ‘ਚ 7000 ਕਰੋੜ ਰੁਪਏ ਕਰਜ਼ਾ ਲੈਣ ‘ਤੇ ਮਾਨ ਸਰਕਾਰ ਨੂੰ ਘੇਰਿਆ

0
48
  • Google+
ਚੰਡੀਗੜ੍ਹ/2 ਮਈ/ਵਿਸ਼ੇਸ਼ 
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਸਿਰ ਚੜ੍ਹੇ ਕਰੀਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਦੇ ਹੁਕਮ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ।ਉਨ੍ਹਾਂ ਪੁੱਛਿਆ ਕਿ ਕੀ ਭਗਵੰਤ ਮਾਨ 40 ਦਿਨਾਂ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਲਏ ਗਏ 7000 ਕਰੋੜ ਦੇ ਕਰਜ਼ੇ ਦੀ ਵੀ ਜਾਂਚ ਦੇ ਆਦੇਸ਼ ਦਿਓਗੇ।ਉਨ੍ਹਾਂ ਕਿਹਾ ਕਿ ਜੋ ਹੋਰ ਪਾਰਟੀਆਂ ਪਿਛਲੇ 50 ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ‘ਆਪ’ ਨੇ 40 ਦਿਨਾਂ ਵਿੱਚ ਕਰ ਦਿਖਾਇਆ ਹੈ। ਵੜਿੰਗ ਨੇ ਕਿਹਾ ਕਿ ਇੱਕ ਦਿਨ ਦੇ 175 ਕਰੋੜ ਰੁਪਏ (40 ਦਿਨਾਂ ਵਿੱਚ 7000 ਕਰੋੜ ਰੁਪਏ) ਨਾਲ ਜੇਕਰ ‘ਆਪ’ ਸਰਕਾਰ 5 ਸਾਲ ਹੋਰ ਸੱਤਾ ਵਿੱਚ ਰਹਿੰਦੀ ਹੈ ਤਾਂ ਸੂਬੇ ‘ਤੇ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿੱਥੇ ਗਾਇਬ ਹੋ ਗਏ ਹਨ, ਜਿਨ੍ਹਾਂ ਨੂੰ ਲੋਕਾਂ ‘ਚ ਮੁੜ ਵਿਸ਼ਵਾਸ਼ ਬਹਾਲ ਕਰਨ ਲਈ ਪਟਿਆਲਾ ਦਾ ਦੌਰਾ ਕਰਨਾ ਚਾਹੀਦਾ ਸੀ।

LEAVE A REPLY