ਸਰਕਾਰੀ ਪ੍ਰਾਇਮਰੀ ਸਕੂਲ ਮੰਡ-ਮੌੜ ਵਿਖੇ ਕਰਵਾਇਆ ਸਨਮਾਨ ਸਮਾਰੋਹ

  0
  71
  • Google+
  ਕਰਤਾਰਪੁਰ (ਭਨੋਟ ) 09 ਮਈ
  ਸਿੱਖਿਆ ਬਲਾਕ ਕਰਤਾਰਪੁਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮੰਡ-ਮੌੜ ਵਿਖੇ ਪਿੰਡ ਦੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਲਈ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਰਤਾਰਪੁਰ ਸ਼੍ਰੀ ਬੀ ਕੇ ਮਹਿਮੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਿੰਡ ਦੇ ਸਰਪੰਚ ਸਰਦਾਰਨੀ ਮਹਿੰਦਰ ਕੌਰ ਨੇ ਸ਼ਿਰਕਤ ਕੀਤੀ
  • Google+
  ।ਸਕੂਲ ਮੁਖੀ ਮੈਡਮ ਮਨਜੀਤ ਰਾਣੀ ਨੇ ਦੱਸਿਆ ਕਿ ਸਮਾਜ ਸੇਵੀ ਕੁਲਦੀਪ ਕੁਮਾਰ ਬੰਟੀ ਵਲੋਂ 50 ਬੱਚਿਆਂ ਨੂੰ ਵਰਦੀਆਂ ਅਤੇ ਉਨ੍ਹਾਂ ਦੇ ਇਟਲੀ ਨਿਵਾਸੀ ਭਰਾ ਰਾਜੇਸ਼ ਕੁਮਾਰ ਵਲੋਂ ਸਕੂਲ ਦੀ ਵਾਟਰ ਸਪਲਾਈ ਤੇ ਕਰੀਬ 25000/- ਰੁਪਏ,ਸ. ਗੁਣਦੇਵ ਸਿੰਘ (ਕਨੇਡਾ) ਅਤੇ ਨਰਿੰਦਰ ਕੌਰ (ਕਨੇਡਾ) ਵਲੋਂ ਸਕੂਲ ਲਈ ਸਟੇਜ ਨਿਰਮਾਣ ਕਰਵਾਉਣ ਦੀ ਸੇਵਾ ਕੀਤੀ ਗਈ ਹੈ।ਇਸ ਸਮਾਗਮ ਵਿੱਚ ਸਾਰੇ ਦਾਨੀ ਸੱਜਣਾਂ, ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਬੱਚਿਆਂ ਨੂੰ ਦਿੱਤੀਆਂ ਵਰਦੀਆਂ ਵਿੱਚ ਪ੍ਰਵੀਨ ਭਾਰਦਵਾਜ (ਯੂ ਕੇ) ਅਤੇ ਨਿਰਮਲਾ ਕੁਮਾਰੀ(ਯੂ ਕੇ) ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।ਇਸ ਮੌਕੇ ਐਡਵੋਕੇਟ ਗੁਰਮੀਤ ਸਿੰਘ ‘ਸ਼ੁਗਲੀ’,ਕੁਲਵਿੰਦਰ ਸਿੰਘ (ਸਾਬਕਾ ਸਰਪੰਚ),ਗੁਰਮੀਤ ਸਿੰਘ(ਸੀ ਐਚ ਟੀ),ਰਮੇਸ਼ ਕੁਮਾਰ(ਬੀ ਐਨ ਓ),ਨਰਦੇਵ ਸਿੰਘ(ਬੀ ਐਮ ਟੀ),ਜਸਪਾਲ ਜੱਸਲ(ਐਚ ਟੀ),ਭਜਨ ਸਿੰਘ,ਮਨਜਿੰਦਰ ਪਾਲ,ਚਮਨ ਲਾਲ,ਦਲਜੀਤ ਕੌਰ, ਪਰਮਜੀਤ ਕੌਰ(ਸਾਰੇ ਪੰਚ),ਅਮਰਜੀਤ ਸਿੰਘ ਮੰਡ, ਤਰਲੋਚਨ ਸਿੰਘ ਮੰਡ,ਸੁਖਜਿੰਦਰ ਸਿੰਘ ਮੰਡ,ਗਿਆਨ ਚੰਦ ਜੀ ਓ ਜੀ,ਨੰਬਰਦਾਰ ਸੰਤੋਖ ਸਿੰਘ, ਕਰਨੈਲ ਸਿੰਘ, ਬਿਸ਼ਨ ਦਾਸ,ਰਿਸ਼ੀ ਕੁਮਾਰ,ਡਾ. ਬਲਵੀਰ ਚੰਦ,ਹੇਮ ਰਾਜ,ਪਵਨ ਕੁਮਾਰ(ਆਈ ਈ ਆਰ ਟੀ),ਮਾ.ਜੋਗਿੰਦਰ ਸਿੰਘ,ਮੈਡਮ ਰੀਨਾ ਕੁਮਾਰੀ,ਮਨੀਸ਼ਾ,ਅਮਰਜੀਤ ਕੌਰ, ਸੁਨੀਤਾ, ਜੋਤੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਹੋਏ।ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਜੋਸ਼ੀ (ਸੀ ਐਮ ਟੀ) ਨੇ ਬਾਖੂਬੀ ਨਿਭਾਈ।

  LEAVE A REPLY