ਜਾਅਲਸਾਜ਼ੀ ਦੇ ਦੋਸ਼ ‘ਚ ਗ੍ਰਿਫਤਾਰ ਲੈਕਚਰਾਰ ਨੂੰ ਡਿਸਮਿਸ ਕਰਨ ਦੀ ਮੰਗ

0
51

  • Google+

ਮੋਹਾਲੀ 24 ਜੂਨ, ਮਨਜੀਤ

ਲੋਕਾਂ ਨਾਲ ਲੱਖਾਂ ਰੁਪਏ ਦੀ ਜਾਅਲਸਾਜ਼ੀ ਕਰਨ ਦੇ ਦੋਸ਼ ‘ਚ ਪਿਛਲੇ ਦੋ ਮਹੀਨੇ ਤੋਂ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ, ਖੰਨੇ ਸ਼ਹਿਰ ਦੇ ਮਾਸਟਰ ਅਜੀਤ ਸਿੰਘ ਨੂੰ ਬਿਨਾਂ ਦੇਰੀ ਮੁੜ ਡਿਸਮਿਸ ਕਰਨ ਦੀ ਮੰਗ ਨੇ ਜੋਰ ਫੜ ਲਿਆ ਹੈ।

ਬੀਤੇ ਦਿਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਦਿਗ ਵਿੱਜੇ ਸ਼ਰਮਾ ਦੀ ਅਗਵਾਈ ਵਿੱਚ ਅਧਿਆਪਕਾਂ ਦੀਆਂ ਭਖਵੀਂਆਂ ਮੰਗਾਂ ਦੀ ਪੂਰਤੀ ਕਰਾਉਣ ਲਈ ਡੀ ਪੀ ਆਈ ਸੈਕੰਡਰੀ ਨੂੰ ਮਿਲਿਆ ਤਾਂ ਆਗੂਆਂ ਨੇ ਉਕਤ ਮਾਮਲਾ ਵੀ ਅਧਿਕਾਰੀਆਂ ਕੋਲ ਲਿਖਤੀ ਮੰਗ ਪੱਤਰ ਰਾਹੀਂ ਰਖਿਆ। ਇਸ ਡੈਪੂਟੇਸ਼ਨ ‘ਚ ਸ਼ਾਮਲ ਆਗੂਆਂ ਨੇ ਨੇ ਦਸਿਆ ਕਿ ਡੀ. ਪੀ. ਆਈ. ਇਸ ਸਜਾਯਾਫਤਾ ਮਾਸਟਰ ਬਾਰੇ ਪੇਸ਼ ਜਾਣਕਾਰੀਆਂ ਸੁਣ ਕੇ ਹੈਰਾਨ ਰਹਿ ਗਏ।

ਸੂਬਾ ਪ੍ਰਧਾਨ ਨੇ ਦਸਿਆ ਕਿ ਉਕਤ ਕਰਮਚਾਰੀ ਨੂੰ 9 ਸਾਲ ਪਹਿਲਾਂ ਕਾਹਨ ਸਿੰਘ ਪੰਨੂ ਸਕੱਤਰ ਕਮ ਡਾਇਰੈਕਟਰ ਜਨਰਲ ਆਫ ਸਕੂਲ ਸਿੱਖਿਆ ਵੱਲੋਂ ਸਜਾਯਾਫਤਾ ਹੋਣ ਕਾਰਨ ਸੰਵਿਧਾਨ ਦੀ ਧਾਰਾ 311-2ਏ ਅਤੇ ਸੀ ਐਸ ਆਰ ਪੰਜਾਬ ਤਹਿਤ ਡਿਸਮਿਸ ਕਰ ਦਿੱਤਾ ਗਿਆ ਸੀ। ਪਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (ਹੁਣ ਜੇਲ੍ਹ ਵਿੱਚ) ਦੇ ਨਾਲ ਬਹੁਤ ਹੀ ਕਰੀਬ ਸੰਬੰਧ ਹੋਣ ਕਾਰਨ ਇਕ ਜੁਨੀਅਰ ਅਧਿਕਾਰੀ ਨੇ 2017 ‘ਚ ਮੁਜ਼ਰਿਮ ਅਜੀਤ ਸਿੰਘ ਨੂੰ ਮੁੜ ਨਿਯੁਕਤੀ ਦੇ ਦਿੱਤੀ ਅਤੇ ਕੁੱਝ ਸਮੇਂ ਮਗਰੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ, ਉਸਨੂੰ ਲੈਕਚਰਾਰ ਪ੍ਰਮੋਟ ਵੀ ਕਰ ਦਿੱਤਾ ਅਤੇ ਗਲਤ ਢੰਗ ਨਾਲ਼ ਨਜਾਇਜ਼ ਵਿੱਤੀ ਲਾਭ ਵੀ ਦਿੱਤਾ ਜਾਂਦੇ ਰਹੇ।

ਜਥੇਬੰਦੀ ਨੇ ਦੱਸਿਆ ਕਿ ਕਰਮਚਾਰੀ ਦਾ ਸਾਰਾ ਸਰਵਿਸ ਰਿਕਾਰਡ ਸ਼ਿਕਾਇਤਾਂ , ਪੜਤਾਲਾਂ, ਮੁਅੱਤਲੀਆਂ ਅਤੇ ਦੋਸ਼ ਸਾਬਤ ਹੋਣ ਨਾਲ ਭਰਿਆ ਪਿਆ ਹੈ। ਏਨਾ ਹੀ ਨਹੀਂ ਹੁਣ ਉਹ ਕਰਨਾਲ ਜੇਲ੍ਹ ਚ ਬੰਦ ਹੈ। ਪੰਜਾਬ ਪੁਲਿਸ ਵੀ ਉਸ ਖਿਲਾਫ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰਨ ਦੀਆਂ ਸ਼ਿਕਾਇਤਾਂ ਦੀ ਪੜਤਾਲ ਕਰ ਰਹੀ ਹੈ। ਉਕਤ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਜਿਲ੍ਹਾ ਸਕੱਤਰ ਡੀਟੀਐਫ ਜਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਡੀ. ਪੀ. ਆਈ. ਦਫਤਰ ਨੇ ਸਾਧੂ ਸਿੰਘ ਧਰਮਸੋਤ ਦੇ ਕਥਿਤ ਦਬਾਅ ਕਾਰਨ ਦਬਾਈਆਂ ਫਾਈਲਾਂ ਦੀ ਗਰਦ ਹੁਣ ਸਾਫ ਕਰਨੀ ਸੁਰੂ ਕਰ ਦਿੱਤੀ ਹੈ।ਸੀਨੀਅਰ ਟੀਚਰਜ਼ ਫੋਰਮ ਦੇ ਆਗੂ ਜੋਗਿੰਦਰ ਆਜਾਦ ਨੇ ਦੱਸਿਆ ਕਿ ਕਿ ਉਹਨਾਂ ਨੇ ਕਾਂਗਰਸ ਰਾਜ ਦੌਰਾਨ ਸਿਖਿਆ ਸਕੱਤਰ ਅਤੇ ਡੀ ਪੀ ਆਈ  ਨੂੰ ਇਸ ਕਰਮਚਾਰੀ ਬਾਰੇ ਰਜਿਸਟਰਡ ਪੱਤਰ ਲਿਖੇ ਸਨ ਪਰ ਸਾਧੂ ਸਿੰਘ ਧਰਮਸੋਤ ਦੇ ਦਬਾਅ ਕਾਰਨ ਕੋਈ ਸੁਣਵਾਈ ਨਹੀਂ ਸੀ ਹੁੰਦੀ।ਹੁਣ ਸਰਕਾਰ ਬਦਲਣ ਤੇ ਕਾਰਵਾਈ ਹੋਣ ਦੀ ਆਸ ਹੈ।

LEAVE A REPLY