ਸਿੱਧੂ ਮੂਸੇਵਾਲਾ ਕਤਲ ਕੇਸ : ਲੁਧਿਆਣਾ ਪੁਲਿਸ ਨੇ ਗੋਇੰਦਵਾਲ ਜੇਲ੍ਹ ਤੋਂ ਦੋ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਕੇ ਲਿਆ 5 ਦਿਨ ਦਾ ਰਿਮਾਂਡ

0
45

  • Google+

ਲੁਧਿਆਣਾ, 13 ਨਵੰਬਰ,ਅਮਿਤ
ਲੁਧਿਆਣਾ ਪੁਲਿਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੋਇੰਦਵਾਲ ਜੇਲ੍ਹ ਤੋਂ ਦੋ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ। ਪੁਲਿਸ ਨੇ ਗੈਂਗਸਟਰਾਂ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਬਦਮਾਸ਼ਾਂ ਨੂੰ 17 ਨਵੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਸੀਆਈਏ-2 ਨੇ ਪਹਿਲਾਂ ਹੀ ਵੱਡਾ ਖੁਲਾਸਾ ਕੀਤਾ ਸੀ।ਕਤਲ ਕੇਸ ਵਿੱਚ ਹਥਿਆਰ ਸਪਲਾਈ ਕਰਨ ਜਾ ਰਹੀ ਫਾਰਚੂਨਰ ਕਾਰ ਵਿੱਚ ਸਵਾਰ ਤੀਜੇ ਵਿਅਕਤੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਇਹ ਬਦਮਾਸ਼ ਬਟਾਲਾ ਦਾ ਰਹਿਣ ਵਾਲਾ ਗੁਰਮੀਤ ਸਿੰਘ ਮੀਤੇ ਸੀ। ਮੀਤੇ ‘ਤੇ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਮੀਤੇ ਫਾਰਚੂਨਰ ਕਾਰ ਵਿੱਚ ਪੁਲਿਸ ਦੀ ਵਰਦੀ ਰੱਖ ਕੇ ਜਾ ਰਿਹਾ ਸੀ। ਮੀਤੇ ਜੈਵਲਿਨ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਰਹਿ ਚੁੱਕਾ ਹੈ।ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨੀ ਰਈਆ ‘ਤੇ ਵੀ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਇਸੇ ਮਾਮਲੇ ਵਿੱਚ ਬਦਮਾਸ਼ਾਂ ਨੂੰ ਲੁਧਿਆਣਾ ਲਿਆਂਦਾ ਗਿਆ ਹੈ। ਮੁਲਜ਼ਮਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਤਲ ਤੋਂ 10 ਦਿਨ ਪਹਿਲਾਂ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਸੀ। ਮੌਕੇ ‘ਤੇ ਪਹੁੰਚ ਕੇ ਬਦਮਾਸ਼ਾਂ ਨੇ ਉਸ ਸਮੇਂ ਕੈਨੇਡਾ ‘ਚ ਬੈਠੇ ਗੋਲਡੀ ਬਰਾੜ ਨੂੰ ਸੂਚਨਾ ਦਿੱਤੀ ਕਿ ਮੂਸੇਵਾਲਾ ਨਾਲ ਗੰਨਮੈਨ ਜ਼ਿਆਦਾ ਹਨ, ਜਿਸ ਕਾਰਨ ਉਹ ਪੁਲਸ ਮੁਲਾਜ਼ਮ ਬਣ ਕੇ ਵੀ ਉਨ੍ਹਾਂ ਦੇ ਘਰ ‘ਤੇ ਹਮਲਾ ਨਹੀਂ ਕਰ ਸਕਦੇ।

LEAVE A REPLY