ਸ਼ਿਵ ਕਲਾ ਮੰਚ ਰਾਮ ਲੀਲਾ ਕਮੇਟੀ ਵੱਲੋਂ ਜਾਰੀ ਸ਼੍ਰੀ ਭਾਗਵਤ ਕਥਾ ਵਿਚ ਪੰਡਿਤ ਦੀਨ ਦਿਆਲ ਸ਼ਾਸਤਰੀ ਨੇ ਦੱਸਿਆ ਭਾਗਵਤ ਮਹੱਤਵ
ਜਲੰਧਰ 9 ਸਤੰਬਰ (ਸੁਨੀਲ ਕਪੂਰ)- ਸ਼ਿਵ ਕਲਾ ਮੰਚ ਰਾਮ ਲੀਲਾ ਕਮੇਟੀ ਮਾਡਲ ਹਾਊਸ ਵੱਲੋਂ ਲਕਸ਼ਮੀ ਨਰਾਇਣ ਮੰਦਰ ਮਾਡਲ ਹਾਊਸ ਦੇ ਸਤਸੰਗ ਹਾਲ ਵਿਚ ਆਯੋਜਿਤ ਦੇ ਦੌਰਾਨ ਕਥਾ ਵਿਆਸ ਪੰਡਿਤ ਦੀਨ ਦਿਆਲ ਸ਼ਾਸਤਰੀ ਨੇ ਸ਼੍ਰੀ ਭਾਗਵਤ ਕਥਾ ਦੇ ਛੇਵੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜੀਵਨ ਦੀਆਂ ਬਾਲ ਕਥਾਵਾਂ ਦਾ ਵਰਨਣ ਕਰਦਿਆਂ ਦੱਸਿਆ ਕਿਵੇਂ ਉਹ ਬਚਪਨ ਤੋਂ ਹੀ ਨਟਖਟ ਅਤੇ ਆਪਣੇ ਮਿੱਤਰਾ ਨਾਲ ਮੱਖਣ ਚੋਰੀ ਅਤੇ ਗੋਪੀਆਂ ਦੀਆਂ ਮੱਟਕੀਆ ਟੋੜਣਾ ਅਤੇ ਉਨ੍ਹਾਂ ਦੀਆਂ ਸ਼ਕਾਇਤਾਂ ਮਾਤਾ ਯਸ਼ੋਦਾ ਕੋਲ ਆਉਣ ਤੇ ਕਿਵੇਂ ਆਪਣੇ ਭੋਲੇਪਨ ਨਾਲ ਆਪਣੇ ਆਪ ਨੂੰ ਨਿਰਦੋਸ਼ ਦੱਸਕੇ ਆਪਣਾ ਕਰਨਾ ਆਦਿ ਦਾ ਵਰਨਣ ਕੀਤਾ। ਇਸ ਮੋਕੇ ਤੇ ਮੁੱਖ ਮਹਿਮਾਨ ਵੱਜੋਂ ਵਿਧਾਇਕ ਮਹਿੰਦਰ ਭਗਤ ਸ਼ਾਮਲ ਹੋਏ ਉਨ੍ਹਾਂ ਦੇ ਨਾਲ ਕੀਮਤੀ ਭਗਤ, ਰਾਜੀਵ ਓਂਕਾਰ ਟਿੱਕਾ ਹਾਜਰ ਹੋਏ।
ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਸ਼ਿਵ ਕਲਾ ਮੰਚ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਵੱਲੋਂ ਭਾਗਵਤ ਕਥਾ ਦਾ ਆਯੋਜਤ ਕਰਕੇ ਇਲਾਕ਼ਾ ਨਿਵਾਸੀਆਂ ਨੂੰ ਸਨਾਤਮ ਧਰਮ ਪ੍ਰਤੀ ਜਾਗਰੂਕ ਕਰਨ ਦਾ ਯਤਨ ਕੀਤਾ ਹੈ। ਭਾਗਵਤ ਕਥਾ ਸਾਨੂੰ ਭਗਤੀ ਅਤੇ ਸੱਚ ਦੇ ਮਾਰਗ ਤੇ ਚੱਲਣਾ ਸਿਖਾਉਂਦੀ ਹੈ। ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਪ੍ਰਭੂ ਦੀ ਕਰਨ ਦੀ ਰਾਹ ਤੇ ਪਾਉਣਾ ਚਾਹੀਦਾ ਹੈ। ਇਸ ਨਾਲ ਸਾਨੂੰ ਭਗਤੀ ਦੀ ਰਾਹ ਅਸਾਨੀ ਮਿਲ ਜਾਂਦੀ ਹੈ। ਇਸ ਮੌਕੇ ਕਥਾ ਦੇ ਜਜਮਾਨ ਦੇ ਰੂਪ ਵਿੱਚ ਉਰਮਿਲ ਕਪੂਰ ਅਤੇ ਪਰਿਵਾਰ ਸਹਿਤ ਸ਼ਾਮਲ ਹੋਏ। ਇਸ ਮੌਕੇ ਤੇ ਸ਼ਿਵ ਕਲਾ ਮੰਚ ਰਾਮਲੀਲਾ ਕਮੇਟੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸ਼ਿਵ ਕਲਾ ਮੰਚ ਦੇ ਪ੍ਰਧਾਨ ਗਣੇਸ਼ ਭਗਤ ਅਤੇ ਸਮੂਹ ਅਹੁਦੇਦਾਰ ਵੱਲੋਂ ਵਿਧਾਇਕ ਮਹਿੰਦਰ ਭਗਤ ਅਤੇ ਕੀਮਤੀ ਭਗਤ ਅਤੇ ਉਰਮਿਲ ਕਪੂਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸੁਰਿੰਦਰ ਸ਼ਰਮਾਂ, ਜਰਨਲ ਸਕੱਤਰ ਵਰਿੰਦਰ ਮਲਹੋਤਰਾ, ਉਪ ਚੇਅਰਮੈਨ ਰਾਜਿੰਦਰ ਸਿੰਘ ਰਾਣਾ, ਖਜਾਨਚੀ ਵੀਰਭਾਨ ਭਗਤ, ਪ੍ਰੈਸ ਸਕੱਤਰ ਹੇਮੰਤ ਸ਼ਰਮਾ,ਸੀਨੀਅਰ ਉਪ ਪ੍ਰਧਾਨ ਗਿਰਧਾਰੀ ਲਾਲ ਸੰਦਲ, ਉਪ ਪ੍ਰਧਾਨ ਭੁਪਿੰਦਰ ਨਾਰੰਗ, ਟਰੱਸਟੀ ਅਜੇ ਤਕਿਆਰ, ਨਰਿੰਦਰ ਭਗਤ, ਅਮਨ ਖੁਰਾਨਾ,ਸੁਰਿੰਦਰ ਭੋਲਾ, ਕੁਲਵਿੰਦਰ ਸਿੰਘ ਚੀਮਾ, ਕ੍ਰਿਸ਼ਨ ਲਾਲ ਗਾਂਧੀ, ਅਸ਼ੋਕ ਆਰੀਆ,ਕੇਵਲ ਕ੍ਰਿਸ਼ਨ ਚਾਵਲਾ, ਸ਼ੋਭਾ ਭਗਤ, ਵਿਜੇ ਲਕਸ਼ਮੀ ਅਤੇ ਭਾਰੀ ਗਿਣਤੀ ਇਲਾਕਾ ਨਿਵਾਸੀ ਹਾਜਰ ਸਨ।