
ਹੁਸ਼ਿਆਰਪੁਰ 2 ਅਪ੍ਰੈਲ ( ਤਰਸੇਮ ਦੀਵਾਨਾ)- ਕੋਲਕਾਤਾ ਵਿੱਚ ਆਯੋਜਿਤ ਐਸੋਸੀਏਸ਼ਨ ਆਫ ਨੈਸ਼ਨਲ ਐਕਸਚੇਂਜ ਮੈਂਬਰ ਆਫ ਇੰਡੀਆ ਦੇ 14ਵੇਂ ਅੰਤਰਰਾਸ਼ਟਰੀ ਸੰਮੇਲਨ ਦੌਰਾਨ, ਡਾਇਰੈਕਟਰ ਹੇਮੰਤ ਕੱਕੜ ਨੇ ਪਰਮਜੀਤ ਸਿੰਘ ਸਚਦੇਵਾ ਤੋਂ ਪ੍ਰੇਰਿਤ ਹੋ ਕੇ ਵਿਸ਼ੇਸ਼ ਬੱਚਿਆਂ ਦੀ ਭਲਾਈ ਲਈ ਆਸ਼ਾਦੀਪ ਵੈਲਫੇਅਰ ਸੋਸਾਇਟੀ ਨੂੰ 1 ਲੱਖ 10 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਚੈੱਕ ਦੇਣ ਸਮੇਂ ਡਾਇਰੈਕਟਰ ਹੇਮੰਤ ਕੱਕੜ, ਡਾਇਰੈਕਟਰ ਸੁਧੀਰ ਅਗਰਵਾਲ, ਪ੍ਰਧਾਨ ਵਿਨੋਦ ਗੋਇਲ, ਉੱਤਰੀ ਖੇਤਰ ਦੇ ਵਾਈਸ ਚੇਅਰਮੈਨ ਸੰਦੀਪ ਸੇਠੀ, ਅਲਟਰਨੇਟ ਪ੍ਰਧਾਨ ਸੁਰੇਸ਼ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਹੇਮੰਤ ਕੱਕੜ ਦੁਆਰਾ ਸਪੈਸ਼ਲ ਸਕੂਲ ਜਹਾਨਖੇਲਾ ਬਾਰੇ ਜਾਣਕਾਰੀ ਏਐਨਐਮ ਨਾਲ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਹਰ ਸਾਲ ਇਸ ਸੰਸਥਾ ਵੱਲੋਂ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਆਸ਼ਾ ਕਿਰਨ ਸਕੂਲ ਨੂੰ ਦਾਨ ਦਿੱਤਾ ਜਾਂਦਾ ਹੈ। ਇਸ ਸਹਿਯੋਗ ਲਈ, ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਅਤੇ ਸਕੱਤਰ ਕਰਨਲ ਗੁਰਮੀਤ ਸਿੰਘ ਦੁਆਰਾ ਏ.ਐਨ.ਐਮਜ਼ ਦਾ ਧੰਨਵਾਦ ਕੀਤਾ ਗਿਆ।