
ਹੁਸ਼ਿਆਰਪੁਰ 2 ਅਪ੍ਰੈਲ (ਤਰਸੇਮ ਦੀਵਾਨਾ) ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸ਼ਹਿਰ ਦੇ ਪ੍ਰਸਿੱਧ ਆਰਥੋਪੈਡਿਸਟ ਅਤੇ ਸਮਾਜ ਸੇਵਕ ਡਾ. ਮੁਹੰਮਦ ਜਮੀਲ ਬਾਲੀ ਵੱਲੋਂ ਸਮਾਜ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ। ਖੰਨਾ ਨੇ ਕਿਹਾ ਕਿ ਡਾ. ਜਮੀਲ ਬਾਲੀ ਹਰ ਖਾਸ ਦਿਨ ਨੂੰ ਇੱਕ ਮੌਕਾ ਸਮਝ ਕੇ ਸਮਾਜ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਖੰਨਾ ਨੇ ਕਿਹਾ ਕਿ ਡਾ. ਜਮੀਲ ਬਾਲੀ ਨੇ ਆਪਣਾ ਜਨਮ ਦਿਨ ਮਨਾ ਕੇ ਸਮਾਜ ਨੂੰ ਧਰਮ ਨਿਰਪੱਖਤਾ ਦਾ ਸੰਦੇਸ਼ ਦਿੱਤਾ ਹੈ। ਖੰਨਾ ਨੇ ਕਿਹਾ ਕਿ ਇਸ ਮੌਕੇ ਡਾ. ਜਮੀਲ ਬਾਲੀ ਨੇ ਆਉਣ ਵਾਲੇ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਭ੍ਰਿਗੂ ਧਾਮ ਨੂੰ ਇੱਕ ਕੂਲਰ ਵੀ ਤੋਹਫ਼ੇ ਵਜੋਂ ਦਿੱਤਾ।
ਇਸ ਮੌਕੇ ‘ਤੇ ਖੰਨਾ ਨੇ ਡਾ. ਜਮੀਲ ਬਾਲੀ ਨੂੰ ਗੁਲਦਸਤਾ ਭੇਂਟ ਕਰਕੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼੍ਰੀ ਰਾਮ ਮੰਦਰ ਅਯੁੱਧਿਆ ਦੀ ਤਸਵੀਰ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਮਹਾਰਿਸ਼ੀ ਭ੍ਰਿਗੂ ਵੇਦ ਵਿਦਿਆਲਿਆ ਦੇ ਵੇਦਾਚਾਰੀਆ ਸੋਮਨਾਥ ਅਤੇ ਉਨ੍ਹਾਂ ਦੇ ਚੇਲਿਆਂ ਨੇ ਵੈਦਿਕ ਮੰਤਰਾਂ ਦਾ ਜਾਪ ਕਰਕੇ ਡਾ. ਜਮੀਲ ਬਾਲੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਖੰਨਾ ਦੇ ਨਾਲ, ਨਵਦੀਪ ਸੂਦ, ਪੰਕਜ ਸੂਦ, ਐਸ.ਪੀ. ਰਾਣਾ ਐਡਵੋਕੇਟ, ਅਨੁਰਾਗ ਸੂਦ, ਅਸ਼ੋਕ ਪੁਰੀ, ਜਤਿੰਦਰ ਸੂਦ ਨੇ ਵੀ ਡਾ. ਬਾਲੀ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।