ਦਮੜੀ ਸ਼ੋਭਾ ਯਾਤਰਾ ‘ਚ ਸ਼ਾਮਲ ਹੋ ਕੇ ਸੰਗਤਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ : ਸੰਤ ਨਿਰਮਲ ਦਾਸ ਬਾਬੇ ਜੋੜੇ

0
24
ਦਮੜੀ ਸ਼ੋਭਾ ਯਾਤਰਾ

ਹੁਸ਼ਿਆਰਪੁਰ 2 ਅਪ੍ਰੈਲ ( ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵਲੋੰ ਹਰ ਸਾਲ ਦੀ ਤਰਾਂ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ 4 ਅਪ੍ਰੈਲ ਦਿਨ ਸ਼ੁਕਰਵਾਰ ਦੁਪਿਹਰ 1 ਵਜੇ ਰੇਲਵੇ ਸਟੇਸ਼ਨ ਜਲੰਧਰ ਤੋਂ ਆਰੰਭ ਹੋ ਕੇ ਫਿਲੌਰ, ਲੁਧਿਆਣਾ, ਸਾਹਨੇਵਾਲ, ਅੰਬਾਲਾ, ਸਹਾਰਨਪੁਰ ਤੋਂ ਹੁੰਦੀ ਹੋਈ ਹਰਿਦੁਆਰ ਪਹੁੰਚੇਗੀ। ਸੰਗਤਾਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ ਬਾਬੇਜੌੜੇ, ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਵਿਖੇ ਮਨਾਉਣ ਲਈ ਹਰ ਸਾਲ ਦੀ ਤਰਾਂ ਵਿਸ਼ਾਲ ਸ਼ੋਭਾ ਯਾਤਰਾ ਰੇਲ ਗੱਡੀ ਰਾਹੀਂ ਆਰੰਭ ਹੋਵੇਗੀ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਹਜਾਰਾਂ ਸੰਗਤਾਂ ਹੁੰਮ ਹੁਮਾਕੇ ਸ਼ਾਮਲ ਹੋਣਗੀਆਂ ।

ਸੰਤਾਂ ਮਹਾਂਪੁਰਸ਼ਾਂ ਨੇ ਦੱਸਿਆ ਕਿ 5 ਅਪ੍ਰੈਲ ਨੂੰ ਗੁਰੂ ਰਵਿਦਾਸ ਆਸ਼ਰਮ ਹਰਿਦੁਆਰ ਤੋਂ ਪੈਦਲ ਸ਼ੋਭਾ ਯਾਤਰਾ ਆਰੰਭ ਹੋ ਕੇ ਸ੍ਰੀ ਰਵਿਦਾਸ ਮੰਦਿਰ ਹਰਿ ਕੀ ਪਉੜੀ ਪਹੁੰਚੇਗੀ। ਉਨਾਂ ਕਿਹਾ ਕਿ 6 ਅਪ੍ਰੈਲ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਰਾਗੀ ਜਥੇ, ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਹੋਰ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

ਇਸ ਮੌਕੇ ਸੰਤ ਪਰਮਜੀਤ ਦਾਸ ਨਗਰ, ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਬਲਵੰਤ ਸਿੰਘ ਡਿੰਗਰੀਆਂ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ , ਸੰਤ ਧਰਮਪਾਲ ਸ਼ੇਰਗੜ, ਸੰਤ ਰਮੇਸ਼ ਦਾਸ ਡੇਰਾ ਕੱਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਪ੍ਰਗਟ ਨਾਥ ਬਾਲਯੋਗੀ, ਸੰਤ ਸੰਤੋਖ ਦਾਸ ਭਾਰਟਾ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਸੰਤ ਵਿਨੈ ਮੁਨੀ ਜੰਮੂ, ਸੰਤ ਸ਼ਿੰਗਾਰਾ ਦਾਸ ਭੋਗਪੁਰ, ਸੰਤ ਬਲਕਾਰ ਸਿੰਘ ਵਡਾਲਾ, ਸੰਤ ਸਤਨਾਮ ਦਾਸ ਵਿਛੋਹੀ, ਸੰਤ ਗੁਰਮੀਤ ਦਾਸ ,ਸੰਤ ਰਜੇਸ਼ ਦਾਸ ਬਜਵਾੜਾ ਵੀ ਹਾਜਰ ਸਨ।

LEAVE A REPLY