ਲੈਕਚਰਾਰ ਹਰਿੰਦਰ ਸਿੰਘ ਸੰਘਾ ਸਿਖਿਆ ਵਿਭਾਗ ਦੀਆਂ ਸੇਵਾਵਾਂ ਤੋਂ ਹੋਏ ਸੇਵਾ ਮੁਕਤ

0
22
ਲੈਕਚਰਾਰ ਹਰਿੰਦਰ ਸਿੰਘ ਸੰਘਾ

6 ਅਪ੍ਰੈਲ ਦਿਨ ਐਤਵਾਰ ਨੂੰ ਗੁ. ਪੰਜ ਤੀਰਥ ਸਾਹਿਬ ਵਿਖੇ ਹੋਵੇਗਾ ਸੰਘਾ ਪਰਿਵਾਰ ਵੱਲੋਂ ਸ਼ੁਕਰਾਨਾ ਸਮਾਗਮ

ਜਲੰਧਰ, 02 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਲੈਕਚਰਾਰ ਹਿਸਟਰੀ ਸ. ਹਰਿੰਦਰ ਸਿੰਘ ਸੰਘਾ (ਹਾਕੀ ਇੰਡੀਆ ਦੇ ਟੈਕਨੀਕਲ ਡੈਲੀਗੇਟ) ਸਿਖਿਆ ਵਿਭਾਗ ਦੀਆਂ ਸੇਵਾਵਾਂ ਤੋਂ ਬੀਤੇ ਦਿਨ ਸੇਵਾ ਮੁਕਤ ਹੋ ਗਏ ਹਨ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਢੱਡਾ ਵਿਖੇ ਆਪਣੀਆਂ ਸੇਵਾਵਾਂ ਕਰੀਬ 9 ਸਾਲ ਤੋਂ ਨਿੱਭਾ ਰਹੇ ਸਨ। ਸ. ਸੰਘਾ ਦੀ ਸੇਵਾ ਮੁਕਤੀ ਤੇ ਇੱਕ ਵਿਸ਼ੇਸ਼ ਵਿਦਾਇਗੀ ਸਮਾਰੋਹ ਪਿੰਡ ਢੱਡਾ ਦੇ ਸਰਕਾਰੀ ਸਕੂਲ ਵਿਖੇ ਪਿ੍ਰੰਸੀਪਲ ਭੁਪਿੰਦਰ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਸਮੂਹ ਸਕੂਲ ਸਟਾਫ ਤੇ ਬਚਿਆਂ ਵਲੋਂ ਰੱਖਿਆ ਗਿਆ। ਇਸ ਮੌਕੇ ਲੈਕਚਰਾਰ ਹਰਿੰਦਰ ਸਿੰਘ ਸੰਘਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਿੰਡ ਢੱਡਾ ਦੇ ਸਕੂਲ ਵਿਖੇ ਕਰਵਾਏ ਸਮਾਗਮ ਵਿੱਚ ਪੁੱਜੇ ਜਿਥੇ ਪਿ੍ਰੰਸੀਪਲ ਭੁਪਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਸ. ਹਰਦਿੰਰ ਸਿੰਘ ਸੰਘਾ ਨੂੰ ਸੇਵਾ ਮੁਕਤੀ ਤੇ ਮੁਬਾਰਕਬਾਦ ਦਿੱਤੀ ਉਥੇ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਦੇ ਹੋਏ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ ਉਪਰੰਤ ਪੇਸ਼ਕਾਰੀ ਦਿੰਦੇ ਹੋਏ ਲੋਕ ਗੀਤ, ਸਭਿਆਚਾਰਕ ਪ੍ਰੋਗਰਾਮ ਤਹਿਤ ਭੰਗੜਾ, ਗਿੱਧਾ ਪੇਸ਼ ਕੀਤਾ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਸ. ਹਰਿੰਦਰ ਸਿੰਘ ਸੰਘਾ ਦੀ ਸਖਸ਼ੀਅਤ ਬਾਰੇ ਚਾਨਣਾ ਪਾ ਕੇ ਜਾਣੂ ਕਰਵਾਇਆ। ਜਿਕਰਯੋਗ ਹੈ ਕਿ ਸ. ਸੰਘਾ ਹਾਕੀ ਇੰਡੀਆ ਲੀਗ ’ਚ ਤਿੰਨ ਵਾਰੀ ਤੇ ਦੇਸ਼ ਦੇ ਸਾਰੇ ਨਾਮੀ ਹਾਕੀ ਟੂਰਨਾਮੈਂਟਾਂ ’ਚ ਬਤੌਰ ਟੈਕਨੀਕਲ ਡੈਲੀਗੇਟ ਸੇਵਾਵਾਂ ਦੇ ਚੁੱਕੇ ਹਨ ਜੋ ਕਿ ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਢੱਡਾ ਜਲੰਧਰ ਤੋਂ ਸੇਵਾ ਮੁਕਤ ਹੋਏ ਹਨ। ਹਰਿੰਦਰ ਸਿੰਘ ਸੰਘਾਂ ਦਾ ਜਨਮ 7 ਮਾਰਚ 1967 ਨੂੰ ਮਾਤਾ ਸਰਦਾਰਨੀ ਮਨਜੀਤ ਕੌਰ ਤੇ ਪਿਤਾ ਜੋਗਿੰਦਰ ਸਿੰਘ ਸੰਘਾਂ ਦੇ ਘਰ ਜੰਡੂ ਸਿੰਘਾਂ ਜਲੰਧਰ ਵਿਖੇ ਹੋਇਆ ਤੇ ਆਪ ਨੇ ਐਮ.ਏ.ਹਿਸਟਰੀ ਤੇ ਐਮ.ਏ ਸ਼ਰੀਰਕ ਸਿੱਖਿਆ ਵਿਸ਼ੇ ਤੱਕ ਉਚ ਸਿੱਖਿਆ ਹਾਸਲ ਕੀਤੀ ਤੇ ਸਰਕਾਰੀ ਸੇਵਾ ਦੀ ਸ਼ੁਰੂਆਤ 19 ਫਰਵਰੀ 1994 ਨੂੰ ਬਤੌਰ ਐੱਸ.ਐੱਸ.ਮਾਸਟਰ ਸਰਕਾਰੀ ਹਾਈ ਸਕੂਲ ਮੁਹੇਮ ਜਲੰਧਰ ਤੋਂ ਕੀਤੀ ਤੇ ਅੱਜ 31 ਮਾਰਚ 2025 ਨੂੰ ਬੇਦਾਗ ਸੇਵਾ ਕਰਦੇ ਹੋਏ ਸੇਵਾ ਮੁਕਤ ਹੋਏ ਹਨ।

ਸ. ਸੰਘਾ ਦੀ ਸੇਵਾ ਮੁਕਤੀ ਤੇ ਸਾਰੇ ਖੇਡ ਜਗਤ ਦੀਆਂ ਸ਼ਖਸ਼ੀਅਤਾਂ ਨੇ ਉਨ੍ਹਾਂ ਨੂੰ ਵਧਾਈਆਂ ਦਿਤੀਆਂ ਹਨ

ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਜੀ ਨੂੰ ਆਉਣ ਵਾਲੀ ਜਿੰਦਗੀ ’ਚ ਵਾਹਿਗਰੂ ਜੀ ਹਮੇਸ਼ਾਂ ਕਾਮਯਾਬੀ ਤੇ ਸਿਹਤਯਾਬੀ ਬਖਸ਼ਣ। ਸ. ਸੰਘਾ ਦੀ ਸੇਵਾ ਮੁਕਤੀ ਤੇ ਸਾਰੇ ਖੇਡ ਜਗਤ ਦੀਆਂ ਸ਼ਖਸ਼ੀਅਤਾਂ ਨੇ ਉਨ੍ਹਾਂ ਨੂੰ ਵਧਾਈਆਂ ਦਿਤੀਆਂ ਹਨ। ਸੇਵਾ ਮੁਕਤੀ ਸਮਾਗਮ ਮੌਕੇ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ, ਸਰਪੰਚ ਢੱਡਾ ਜਸਪ੍ਰੀਤ ਸਿੰਘ, ਪੰਚਾਇਤ ਮੈਂਬਰ ਅਤੇ ਐਸਐਮਸੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵਿੱਚ ਪਿਤਾ ਸ. ਜੋਗਿੰਦਰ ਸਿੰਘ ਸੰਘਾ, ਸਰਦਾਰ ਗੁਰਿੰਦਰ ਸਿੰਘ ਸੰਘਾ, ਸਰਦਾਰ ਭੁਪਿੰਦਰ ਸਿੰਘ ਸੰਘਾ ਪ੍ਰਧਾਨ ਗੁ. ਪੰਜ ਤੀਰਥ ਸਾਹਿਬ ਜੰਡੂ ਸਿੰਘਾ, ਸਰਦਾਰ ਕਰਮਜੀਤ ਸਿੰਘ ਕੂਨਰ, ਹਰਪ੍ਰੀਤ ਸਿੰਘ ਕੂਨਰ, ਬਲਜੋਤ ਸਿੰਘ ਸੰਘਾ, ਨਿਮਰਜੋਤ ਕੌਰ ਸੰਘਾ, ਗੁਰਜੋਤ ਸਿੰਘ ਸੰਘਾ, ਸ੍ਰੀਮਤੀ ਸੰਜੀਵ ਕੌਰ, ਸ਼੍ਰੀਮਤੀ ਕੁਲਵੀਰ ਕੌਰ, ਦਲਵੀਰ ਕੌਰ, ਰਵਿੰਦਰ ਕੌਰ ਸੰਘਾ ਸਕੂਲ ਸਟਾਫ ਸੰਜੀਵ ਕੁਮਾਰ, ਹਰਮਿੰਦਰ ਸਿੰਘ, ਹਰਮਿੰਦਰਜੀਤ ਸਿੰਘ, ਸੰਦੀਪ ਕੌਰ, ਕੁਲਵਿੰਦਰ ਕੌਰ, ਸੁਖਜੀਤ ਕੌਰ, ਅਮਰਜੀਤ ਕੌਰ ਸਿੱਧ,ੂ ਊਸ਼ਾ ਜੱਸੀ, ਜਸਵੀਰ ਕੌਰ, ਅਮਰਜੀਤ ਕੌਰ, ਦਿਨੇਸ਼ ਕੁਮਾਰੀ, ਨਿਧੀ ਸ਼ਰਮਾਂ, ਕੁਮਾਰੀ ਦੀਕਸ਼ਾਂ ਤੇ ਹੋਰ ਇਲਾਕੇ ਤੇ ਪਿੰਡ ਦੀਆਂ ਸਖਸ਼ੀਅਤਾਂ ਹਾਜ਼ਰ ਸਨ।

ਗੁ. ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਹੋਵੇਗਾ, ਸ਼ੁਕਰਾਨਾਂ ਸਮਾਗਮ- ਲੈਕਚਰਾਰ ਹਿਸਟਰੀ ਹਰਿੰਦਰ ਸਿੰਘ ਸੰਘਾ ਜੰਡੂ ਸਿੰਘਾ ਸਿਖਿਆ ਵਿਭਾਗ ਦੀਆਂ ਸੇਵਾਵਾਂ ਤੋਂ ਸੇਵਾ ਮੁਕਤ ਹੋਣ ਤੇ ਸਮੂਹ ਪਰਿਵਾਰ ਵੱਲੋਂ ਗੁ. ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀ ਜੰਡੂ ਸਿੰਘਾ ਵਿਖੇ 6 ਅਪੈ੍ਰਲ ਦਿਨ ਐਤਵਾਰ ਨੂੰ ਸਤਿਗੁਰਾਂ ਦਾ ਸ਼ੁਕਰਾਨਾਂ ਕਰਨ ਲਈ ਸਮੂਹ ਸੰਘਾ ਪਰਿਵਾਰ ਵੱਲੋਂ ਸਮਾਗਮ ਕਰਵਾਏ ਜਾ ਰਹੇ ਹਨ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ। ਉਪਰੰਤ ਰਾਗੀ ਸਿੰਘ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਪੰਰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

LEAVE A REPLY