ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੀ ਟੀ ਐਮ ਅੱਗੇ ਪਾਉਣ ਦੀ ਮੰਗ

0
39
ਗੌਰਮਿੰਟ ਟੀਚਰਜ਼ ਯੂਨੀਅਨ

ਅਧਿਆਪਕਾਂ ਨੂੰ ਸਿਲੇਬਸ ਮੁਤਾਬਿਕ ਦ ਪੜਾਈ ਕਰਾਉਣ ਦਿੱਤੀ ਜਾਵੇ ਤੇ ਅੰਕੜਿਆਂ ਦਾ ਫ਼ਰਜ਼ੀਵਾੜਾ ਬੰਦ ਕੀਤਾ ਜਾਵੇ:- ਸੁਖਵਿੰਦਰ ਸਿੰਘ ਚਾਹਲ।

ਜਲੰਧਰ 10 ਅਕਤੂਬਰ (ਕਪੂਰ)- ਪੰਜਾਬ ਦੇ ਸਿੱਖਿਆ ਵਿਭਾਗ ਹਮੇਸ਼ਾ ਨਵੇਂ ਕਾਰਨਾਮਿਆਂ ਕਾਰਨ ਮਸ਼ਹੂਰ ਹੈ । ਇਸ ਦਾ ਆਲਮ ਪ੍ਰਤੀ ਦਿਨ ਨਿਰਾਲਾ ਹੀ ਹੈ, ਇੱਕ ਸਿੱਖਿਆ ਤੇ ਪ੍ਰਯੋਗ ਹਾਲੇ ਖਤਮ ਨਹੀਂ ਹੁੰਦਾਂ ਤੇ ਦੂਸਰਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਹੁਣ ਇਕ ਪਾਸੇ ਤਾਂ ਪੰਜਾਬ ਦੇ ਸਾਰੇ ਅਧਿਆਪਕ ਪੰਚਾਇਤ ਚੋਣਾਂ ਦੀਆਂ ਡਿਉਟੀਆਂ ਵਿੱਚ ਝੋਕੇ ਹੋਏ ਹਨ ਦੂਜੇ ਪਾਸੇ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ, ਬਲਾਕ ਤੇ ਜਿਲ੍ਹਾ ਖੇਡਾਂ ਵੀ ਚੱਲ ਰਹੀਆਂ ਹਨ ਤੇ ਅਧਿਆਪਕ ਸੈਮੀਨਾਰ ਵੀ ਲਗਾ ਰਹੇ ਹਨ ਤੇ ਹੋਰ ਗੈਰ ਵਿੱਦਿਅਕ ਕੰਮਾਂ ਵਿੱਚ ਝੋਕੇ ਹੋਏ ਹਨ ਤੇ ਬੱਚਿਆ ਦੇ 25 ਸਤੰਬਰ ਤੋਂ ਪੇਪਰ ਵੀ ਲੈ ਰਹੇ ਹਨ ਤੇ ਹੁਣ ਸਿੱਖਿਆ ਵਿਭਾਗ ਵਲੋਂ 18 ਅਕਤੂਬਰ ਨੂੰ ਅਧਿਆਪਕ ਮਾਪੇ ਮਿਲਣੀ ਰੱਖ ਦਿੱਤੀ ਹੈ । ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਕੈਸ਼ੀਅਰ ਅਮਨਦੀਪ ਸ਼ਰਮਾ, ਪ੍ਰੈਸ ਸਕੱਤਰ ਕਰਨੈਲ ਫਿਲੌਰ ਤੇ ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ ਨੇ ਅਧਿਆਪਕ ਮਾਪੇ ਮਿਲਣੀ ਦੀ ਮਿਤੀ ਅੱਗੇ ਪਾਉਣ ਦੀ ਮੰਗ ਕੀਤੀ ਹੈ ।

ਆਗੂਆਂ ਨੇ ਕਿਹਾ ਕਿ ਮਿਤੀ 9,10, ਅਤੇ 11 ਤਰੀਕ ਨੂੰ ਪੰਚਾਇਤ ਚੋਣਾਂ ਸਬੰਧੀ ਰਿਹਰਸਲਾਂ ਹਨ, 12 ਅਤੇ 13 ਤਰੀਕ ਦੀ ਛੁੱਟੀ ਹੈ, 14 ਅਤੇ 15 ਨੂੰ ਪੰਚਾਇਤ ਚੋਣਾਂ ਹਨ, 16 ਨੂੰ ਚੋਣ ਅਮਲੇ ਦਾ ਰੈਸਟ ਡੇ ਹੈ, ਅਤੇ 17 ਅਕਤੂਬਰ ਨੂੰ ਫੇਰ ਛੁੱਟੀ ਹੈ। ਇਸ ਲਈ 18 ਤਰੀਕ ਨੂੰ ਬਿਨ੍ਹਾਂ ਤਿਆਰੀ ਹੀ ਮਾਪੇ ਅਧਿਆਪਕ ਮਿਲਣੀ ਕਰਨਾ ਤਰਕਹੀਣ ਹੈ ਕਿਉਕਿ ਅਧਿਆਪਕਾ ਨੂੰ ਤਾਂ ਹਾਲੇ ਪੇਪਰ ਮਾਰਕ ਕਰਨ ਅਤੇ ਨਤੀਜ਼ਾ ਰਜਿਸਟਰ ਬਨਾਉਣ ਦਾ ਵੀ ਸਮਾਂ ਨਹੀਂ ਮਿਲਿਆ। ਉਹਨਾਂ ਮੰਗ ਕੀਤੀ ਕਿ ਮਾਪੇ ਅਧਿਆਪਕ ਮਿਲਣੀ ਅਕਤੂਬਰ ਦੇ ਅਖੀਰ ਵਿੱਚ ਰੱਖੀ ਜਾਵੇ।

ਇਸ ਸਮੇਂ ਬਲਵਿੰਦਰ ਸਿੰਘ ਭੁੱਟੋ ਜਥੇਬੰਧਕ ਸਕੱਤਰ, ਜਸਵਿੰਦਰ ਸਮਾਣਾ ਸਹਾਇਕ ਜਥੇਬੰਧਕ ਸਕੱਤਰ, ਕੁਲਦੀਪ ਸਿੰਘ ਪੂਰੋਵਾਲ ਤੇ ਗੁਰਪ੍ਰੀਤ ਸਿੰਘ ਅੰਮੀਵਾਲ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਬਾਜਵਾ ਤੇ ਮਨੋਹਰ ਲਾਲ ਸ਼ਰਮਾਂ ਮੀਤ ਪ੍ਰਧਾਨ, ਦੇਵੀ ਦਿਆਲ ਤੇ ਹਰਿੰਦਰ ਮੱਲੀਆਂ ਜੁਆਇੰਟ ਸਕੱਤਰ, ਦਿਲਦਾਰ ਭੰਡਾਲ਼ ਤੋਂ ਬਿਨਾ, ਗੁਰਦੀਪ ਸਿੰਘ ਬਾਜਵਾ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਭੁੱਟੋ, ਸੁਭਾਸ਼ ਪਠਾਨਕੋਟ ਤੇ ਸੁੱਚਾ ਸਿੰਘ ਟਰਪਈ, ਹਰਿੰਦਰ ਮੱਲੀਆਂ , ਬਲਦੇਵ ਸਿੰਘ ਬਰਾੜ , ਪਰਮਜੀਤ ਸਿੰਘ ਸ਼ੋਰੇ ਵਾਲਾ, ਰਾਜੀਵ ਹਾਂਡਾ, ਸੁਖਚੈਨ ਸਿੰਘ ਬੱਧਣ, ਜਗਜੀਤ ਸਿੰਘ ਮਾਨ, ਨੂਰ ਮੁਹੰਮਦ, ਜੱਜ ਪਾਲ ਸਿੰਘ ਬਾਜੇ ਕੇ, ਮਨੋਹਰ ਲਾਲ ਸ਼ਰਮਾ, ਰਵਿੰਦਰ ਸਿੰਘ ਪੱਪੀ ਸਿੱਧੂ, ਬਿਕਰਮਜੀਤ, ਦੇਵੀ ਦਿਆਲ , ਭੁਪਿੰਦਰ ਸਿੰਘ ਜੀਰਾ, ਰਜਿੰਦਰ ਰਾਜਨ, ਦਲਜੀਤ ਸਿੰਘ, ਰਣਜੀਤ ਸਿੰਘ, ਸੁਭਾਸ਼ ਪਠਾਨਕੋਟ, ਅਮ੍ਰਿਤਪਾਲ ਸਿੰਘ ਪਠਾਨਕੋਟ, ਧਰਮਿੰਦਰ ਭੰਗੂ, ਸਰਬਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਗਲ਼ਵੱਟੀ, ਰਰੇਸ਼ ਕੁਮਾਰ, ਸੰਦੀਪ ਕੁਮਾਰ ਫਾਜ਼ਿਲਕਾ, ਪ੍ਰਭਜੀਤ ਸਿੰਘ ਰਸੂਲਪੁਰ, ਰਮਨਦੀਪ ਸਿੰਘ, ਸੁਖਬਿੰਦਰ ਸਿੰਘ, ਅਮਰਜੀਤ ਸਿੰਘ, ਨਵਤੇਜ ਸਿੰਘ ਲੁਧਿਆਣਾ, ਅਵਤਾਰ ਸਿੰਘ ਮਾਨਸਾ, ਰਵੀ ਕੁਮਾਰ, ਜਤਿੰਦਰ ਸਿੰਘ ਫਰੀਦਕੋਟ, ਰਵਿੰਦਰ ਸਿੰਘ ਸੰਗਰੂਰ, ਹਰਮਨ ਦੀਪ ਸਿੰਘ, ਬਲਜੀਤ ਸਿੰਘ, ਪਰਦੀਪ ਸਿੰਘ, ਕਰਨੈਲ ਸਿੰਘ, ਰਜੇਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY