ਜਲੰਧਰ 20 ਸਤੰਬਰ (ਕਪੂਰ)- ਨਜ਼ਦੀਕੀ ਪਿੰਡ ਜੈਤੇਵਾਲੀ ਵਿੱਚ ਹੋਏ ਚੁਨਾਵੀ ਦੰਗਲ ਨੂੰ ਜਿੱਤਣ ਵਾਲੇ ਸਾਬਕਾ ਸਰਪੰਚ ਤਰਸੇਮ ਲਾਲ ਪੁਆਰ ਦੇ ਸਾਰੇ ਉਮੀਦਵਾਰਾਂ ਨੂੰ ਅੱਜ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਵਾਰ ਸਾਡੇ ਪਿੰਡ ਵਿੱਚ ਦੋ ਧਿਰਾਂ ਦਾ ਸਿੱਧਾ ਮੁਕਾਬਲਾ ਸੀ ਜਿਸ ਵਿੱਚ ਸਾਬਕਾ ਸਰਪੰਚ ਤਰਸੇਮ ਲਾਲ ਪੁਆਰ ਦੀ ਸਰਪੰਚ ਉਮੀਦਵਾਰ ਸਮਿੱਤਰੀ ਦੇਵੀ ਅਤੇ ਸਾਰੇ ਪੰਚਾਇਤ ਮੈਂਬਰ ਮੀਨਾ ਕੁਮਾਰੀ, ਊਸ਼ਾ ਰਾਣੀ, ਦਰਸ਼ਨ ਕੋਰ, ਵਿਨੋਦ ਕੁਮਾਰ, ਰੇਸ਼ਮ ਲਾਲ, ਅਮਿਤ ਪੁਆਰ, ਸੁਖਵਿੰਦਰ ਕੁਮਾਰ, ਅਮਨਦੀਪ ਕੌਰ ਅਤੇ ਜਸਵਿੰਦਰ ਸਿੰਘ ਨੇ ਜਿੱਤਾ ਪ੍ਰਾਪਤ ਕੀਤੀਆਂ ਸੀ । ਜਿਸ ਕਰਕੇ ਹੀ ਅੱਜ ਸ਼ਿਵਸੈਨਾ ਸਟਾਰ ਫੋਰਸ ਵਲੋਂ ਇੱਕ ਸੰਖੇਪ ਜਿਹਾ ਪ੍ਰੋਗਰਾਮ ਕਰਕੇ ਡਰੈਣ ਵਾਲੀ ਕੁੱਲੀ ਦੇ ਸੇਵਾਦਾਰ ਵਿਜੇ ਕੁਮਾਰ ਜੀ ਦੀ ਅਗਵਾਈ ਹੇਠ ਕਰਵਾ ਕੇ ਸਨਮਾਨਿਤ ਕੀਤਾ ।
ਇਸ ਸੰਖੇਪ ਜਿਹੇ ਸਮਾਗਮ ਵਿੱਚ ਉੱਘੇ ਸਮਾਜ ਸੇਵਕ ਵਿਜੇ ਕੁਮਾਰ ਅਰੋੜਾ ਬੋਲੀਨਾ ਦੋਆਬਾ, ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ, ਪਰਮਜੀਤ ਬਾਘਾ ਪੰਮਾ ਜੌਹਲ, ਡਾ. ਬੀ.ਆਰ. ਅੰਬੇਡਕਰ ਯੂਥ ਕਲੱਬ ਦੇ ਪ੍ਰਧਾਨ ਬੰਤ, ਸਾਬਕਾ ਪੰਚ ਅਮਰਜੀਤ, ਸਾਬਕਾ ਪੰਚ ਕਿ੍ਸ਼ਨ ਲਾਲ ਬੱਬੂ, ਸਾਬਕਾ ਪੰਚ ਬੂਟਾ ਰਾਮ ਆਦਿ ਨੇ ਸ਼ਿਰਕਤ ਕਰਦੇ ਹੋਏ ਸਮੂਹ ਗ੍ਰਾਮ ਪੰਚਾਇਤ ਨੂੰ ਵਧਾਈ ਦਿੱਤੀ।
ਇਸ ਮੌਕੇ ਸਰਪੰਚ ਸਮਿੱਤਰੀ ਦੇਵੀ ਨੇ ਸਾਰੇ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਆਪਣੇ ਨਗਰ ਦੇ ਸ਼ਾਹੇ ਵਿਕਾਸ ਕੰਮਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਕਰਵਾਉਣਗੇ।