
#ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਰਮਨ ਅਰੌੜਾ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਆਦਰਸ਼ ਨਗਰ ਜਲੰਧਰ ਵਿਖੇ ਨਵਾਂ ਬਣਾਇਆ ਬਾਥਰੂਮ ਬੱਚਿਆ ਨੂੰ ਕੀਤਾ ਸਮਰਪਿਤ
ਵਿਧਾਇਕ ਰਮਨ ਅਰੋੜਾ ਵੱਲੋਂ ਸਕੂਲ ਗਰਾਊਂਡ ਨੂੰ ਪੱਕਾ ਕਰਨ ਲਈ ਦਿੱਤੇ 5 ਲੱਖ ਰੁਪਏ
ਜਲੰਧਰ(ਕਪੂਰ) ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕੀਤੇ ਸੁਧਾਰਾਂ ਤਹਿਤ ਲੋਕਾਂ ਤੱਕ ਪਹੁੰਚਾਉਣ ਲਈ ਉਪਰਾਲਾ ਕਰ ਰਹੀ ਹੈ।
ਇਸੇ ਲੜੀ ਤਹਿਤ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਆਦਰਸ਼
ਨਗਰ ਵਿੱਚ ਬਣੇ ਨਵੇਂ ਬਾਥਰੂਮ ਦਾ ਉਦਘਾਟਨ ਕਰ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ।
ਇਸ ਮੌਕੇ ਉਹਨਾਂ ਕਿਹਾ ਕੀ ਸਰਕਾਰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਸਕੂਲ ਸੁਧਾਰ ਲਈ ਖਰਚ ਕਰ ਰਹੀ ਹੈ।
ਹੁਣ ਕੋਈ ਵੀ ਬੱਚਾ ਸਕੂਲੀ ਸਿੱਖਿਆ ਤੋਂ ਦੂਰ ਨਹੀਂ ਰਹਿਣਾ ਚਾਹੀਦਾ ।
ਉਹਨਾਂ ਅਦਰਸ਼ ਨਗਰ ਸਕੂਲ ਦੇ ਗਰਾਊਂਡ ਨੂੰ ਪੱਕਾ ਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ।
ਇਸ ਮੌਕੇ ਜ਼ਿਲ੍ ਸਿੱਖਿਆ ਅਧਿਕਾਰੀ (ਐ)ਸ਼੍ਰੀਮਤੀ ਹਰਜਿੰਦਰ ਕੌਰ ਦੁਆਰਾ ਕਿਹਾ ਗਿਆ
ਕਿ ਸਰਕਾਰ ਦੁਆਰਾ ਸਿੱਖਿਆ ਸੁਧਾਰ ਲਈ ਕੀਤੇ ਕੰਮ ਸ਼ਲਾਘਾਯੋਗ ਹਨ। ਇਹਨਾਂ ਕਰਕੇ ਸਕੂਲਾਂ ਵਿੱਚ
ਬੱਚਿਆ ਦੇ ਦਾਖਲੇ ਵਿੱਚ ਕਾਫ਼ੀ ਵਾਧਾ ਹੋ ਰਿਹਾ ਹੈ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੀਸ਼ ਸ਼ਰਮਾ ਬਲਾਕ ਸਿੱਖਿਆ ਅਧਿਕਾਰੀ ਸ.ਗੁਰਦੀਪ ਸਿੰਘ ਅਤੇ ਕਾਫੀ ਸੰਖਿਆ ਇਲਾਕਾ ਵਾਸੀ ਅਤੇ ਅਧਿਆਪਕ ਮੌਜੂਦ ਸਨ।