ਬਸਤੀ ਬਾਵਾ ਖੇਲ ਸੈਂਟਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾਹੋਇਆ ਸ਼ਾਨਦਾਰ ਸਮਾਪਨ

0
2
filter: 0; fileterIntensity: 0.0; filterMask: 0; captureOrientation: 0; algolist: 0; multi-frame: 1; brp_mask:0; brp_del_th:null; brp_del_sen:null; delta:null; module: photo;hw-remosaic: false;touch: (-1.0, -1.0);sceneMode: 8;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: weather?null, icon:null, weatherInfo:100;temperature: 44;

 ਬਸਤੀ ਬਾਵਾ ਖੇਲ ਸੈਂਟਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾਹੋਇਆ ਸ਼ਾਨਦਾਰ ਸਮਾਪਨ

ਸੰਗਲ ਸੋਹਲ ਸਕੂਲ ਨੇ ਖੇਡ ਮੈਦਾਨ ’ਚ ਮੁੜ ਗੱਡੇ ਜਿੱਤ ਦੇ ਝੰਡੇ

ਸੈਂਟਰ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹੁਣ ਬਲਾਕ ਪੱਧਰ ’ਤੇ ਦਿਖਾਉਣਗੇ ਆਪਣੀ ਪ੍ਰਤਿਭਾ

 

ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਬੇਹੱਦ ਜ਼ਰੂਰੀ : ਦਵਿੰਦਰ ਕੁਮਾਰ, ਸੀ.ਐਚ.ਟੀ.

  • Google+

ਜਲੰਧਰ, 3 ਅਕਤੂਬਰ (ਐਸ.ਕੇ. ਕਪੂਰ) — ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਛੁਪੀ ਖੇਡ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਸੈਂਟਰ ਬਸਤੀ ਬਾਵਾ ਖੇਲ (ਬਲਾਕ ਵੈਸਟ -2) ਦੇ ਅਧੀਨ ਕਰਵਾਈਆਂ ਗਈਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਸਮਾਪਨ ਸਰਕਾਰੀ ਪ੍ਰਾਇਮਰੀ ਸਕੂਲ ਸੰਗਲ ਸੋਹਲ ਵਿਖੇ ਹੋਇਆ।

 

ਬਲਾਕ ਸਿੱਖਿਆ ਅਫ਼ਸਰ ਪੱਛਮੀ-2 ਸ੍ਰੀ ਬੀ.ਕੇ. ਮਹਿਮੀ ਦੀ ਰਹਿਨੁਮਾਈ ਅਤੇ ਸੈਂਟਰ ਮੁਖੀ ਸ੍ਰੀ ਦਵਿੰਦਰ ਕੁਮਾਰ ਦੀ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਮੁੰਡਿਆਂ ਅਤੇ ਕੁੜੀਆਂ ਦੇ ਵੱਖ-ਵੱਖ ਵਰਗਾਂ ਵਿੱਚ 100 ਮੀਟਰ, 200 ਮੀਟਰ ਦੌੜ, ਲੰਬੀ ਛਾਲ ਅਤੇ ਜਿਮਨਾਸਟਿਕ ਸਮੇਤ ਵੱਖ-ਵੱਖ ਖੇਡ ਮੁਕਾਬਲੇ ਕਰਵਾਏ 

  • Google+
8

ਮੁਕਾਬਲਿਆਂ ਦੌਰਾਨ ਨੰਨ੍ਹੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਭਾਵਨਾ, ਅਨੁਸ਼ਾਸਨ ਅਤੇ ਜਿੱਤ ਲਈ ਜਜ਼ਬੇ ਦੀ ਮਿਸਾਲ ਪੇਸ਼ ਕੀਤੀ। ਸੰਗਲ ਸੋਹਲ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।

  • Google+

 

ਇਸ ਮੌਕੇ ਸੈਂਟਰ ਮੁਖੀ ਸ੍ਰੀ ਦਵਿੰਦਰ ਕੁਮਾਰ ਨੇ ਕਿਹਾ ਕਿ “ਖੇਡਾਂ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਖੇਡ ਮੈਦਾਨ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਹੌਸਲਾ ਪੈਦਾ ਕਰਦਾ ਹੈ।” ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ।

 

ਉਨ੍ਹਾਂ ਦੱਸਿਆ ਕਿ ਸੈਂਟਰ ਪੱਧਰ ’ਤੇ ਪਹਿਲੇ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਅਗਲੇ ਪੜਾਅ ਵਿੱਚ ਹੋਣ ਵਾਲੀਆਂ ਬਲਾਕ ਪੱਧਰੀ ਖੇਡਾਂ ਵਿੱਚ ਆਪਣੇ ਸੈਂਟਰ ਦੀ ਨੁਮਾਇੰਦਗੀ ਕਰਨਗੇ।

 

ਪੰਜਾਬ ਰਿਫ਼ਲੈਕਸ਼ਨ ਦੇ ਮੁੱਖ ਸੰਵਾਦਾਤਾ ਐਸ.ਕੇ. ਕਪੂਰ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਦੱਸਿਆ ਕਿ ਪ੍ਰਾਇਮਰੀ ਪੱਧਰ ’ਤੇ ਅਜਿਹੇ ਖੇਡ ਮੁਕਾਬਲੇ ਕਰਵਾਉਣ ਨਾਲ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਮਿਲਦਾ ਹੈ। ਇਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਣ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਉੱਚ ਪੱਧਰ ’ਤੇ ਖੇਡਣ ਲਈ ਵੀ ਪ੍ਰੇਰਣਾ ਮਿਲਦੀ ਹੈ।https://www.facebook.com/share/1DUhRbvz4N/

 

ਇਸ ਮੌਕੇ ਅਧਿਆਪਕ ਸ਼ਰਵਨ ਸਿੰਘ, ਸੰਜੀਵ ਕਪੂਰ, ਅਮਨਪ੍ਰੀਤ ਕੌਰ, ਪੰਕਜ, ਅਨੀਤਾ, ਪੂਜਾ, ਸਰਦਾਰਾ, ਰੀਨਾ, ਸਵਿਤਾ, ਰਜਿੰਦਰ ਕੌਰ, ਹਰੀਸ਼, ਸੰਜੀਵ ਭਾਰਦਵਾਜ ਸਮੇਤ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ, ਵਿਦਿਆਰਥੀ, ਪਿੰਡ ਵਾਸੀ ਅਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ।

 

ਖੇਡ ਮੈਦਾਨ ’ਚ ਗੂੰਜੀਆਂ ਨੰਨ੍ਹੇ ਖਿਡਾਰੀਆਂ ਦੀਆਂ ਪ੍ਰਾਪਤੀਆਂ

  • Google+
ਸਮਾਪਤੀ ਮੌਕੇ ਜੇਤੂ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਬਲਾਕ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮੂਹ ਅਧਿਆਪਕਾਂ ਨੇ ਖੇਡਾਂ ਨੂੰ ਬੱਚਿਆਂ ਦੀ ਸਿੱਖਿਆ ਦਾ ਅਹਿਮ ਹਿੱਸਾ ਬਣਾਉਣ ਲਈ ਹੋਰ ਉਪਰਾਲੇ ਕਰਨ ਦਾ ਸੰਕਲਪ ਵੀ ਪ੍ਰਗਟਾਇਆ।

 

 

 

LEAVE A REPLY